Skip to main content

ਸਾਹ ਚੜ੍ਹਨਾ

ਸਾਹ ਚੜ੍ਹਨਾ ਕੀ ਹੁੰਦਾ ਹੈ?

ਸਾਹ ਔਖਾ ਆਉਣਾ, ਸਾਹ ਲੈਣ ਵਿੱਚ ਤਕਲੀਫ਼ ਹੋਣਾ, ਜਾਂ ਛਾਤੀ ਵਿੱਚ ਜਕੜਨ ਜਾਂ ਛਾਤੀ ਵਿੱਚ ਦਰਦ ਮਹਿਸੂਸ ਹੋਣਾ, ਛਾਤੀ ਅਤੇ ਦਿਲ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦੇ ਆਮ ਲੱਛਣ ਹਨ, ਜਿਹਨਾਂ ਵਿੱਚ ਸ਼ਾਮਲ ਹਨ:

ਸਾਹ ਚੜ੍ਹਨ ਨੂੰ ਡਿਸਪਨੀਆ (disp-knee-ah ਵਜੋਂ ਉਚਾਰਣ ਕੀਤਾ ਜਾਂਦਾ ਹੈ) ਵੀ ਕਿਹਾ ਜਾਂਦਾ ਹੈ। ਇਹ ਅਚਾਨਕ ਹੋ ਸਕਦਾ ਹੈ, ਜਾਂ ਇਹ ਸਮੇਂ ਦੇ ਨਾਲ ਲਗਾਤਾਰ ਵਿਗੜ ਸਕਦਾ ਹੈ। ਸਾਹ ਚੜ੍ਹਨ ਨਾਲ ਇੰਝ ਮਹਿਸੂਸ ਹੋ ਸਕਦਾ ਹੈ:

  • ਤੁਹਾਡੀ ਛਾਤੀ ਵਿੱਚ ਜਕੜਨ
  • ਤੁਹਾਡੇ ਫੇਫੜਿਆਂ ਨੂੰ ਭਰਨ ਵਿੱਚ ਮੁਸ਼ਕਲ
  • ਹਵਾ ਅੰਦਰ ਖਿੱਚਣ ਲਈ ਹੱਫਣਾ ਜਾਂ ਸਾਹ ਲੈਣਾ ਵਿੱਚ ਔਖ ਹੋਣਾ
  • ਥੱਕ ਕੇ ਚੂਰ ਹੋਣਾ
  • ਬੇਚੈਨੀ ਜਾਂ ਘਬਰਾਹਟ ਮਹਿਸੂਸ ਹੋਣੀ

ਕਦੇ-ਕਦਾਈਂ ਸਾਹ ਚੜ੍ਹਨਾ ਆਮ ਗੱਲ ਹੈ – ਉਦਾਹਰਣ ਲਈ, ਜਦੋਂ ਤੁਸੀਂ ਬੱਸ ਫੜਨ ਲਈ ਦੌੜਦੇ ਹੋ ਜਾਂ ਲੰਬੀ ਪੌੜੀ ਚੜ੍ਹਦੇ ਹੋ – ਪਰ ਕਈ ਵਾਰ ਇਹ ਸਾਹ ਚੜ੍ਹਨਾ ਤੁਹਾਡੇ ਰੋਜ਼ਾਨਾ ਜੀਵਨ ਦਾ ਹਿੱਸਾ ਬਣ ਸਕਦਾ ਹੈ। ਸਾਹ ਚੜ੍ਹਨ ਨਾਲ ਭਾਵਨਾਤਮਕ ਅਤੇ ਸਰੀਰਕ ਤੌਰ ‘ਤੇ ਮੁਸ਼ਕਲ ਹੋ ਸਕਦੀ ਹੈ, ਪਰ ਇਸ ਨੂੰ ਸੰਭਾਲਿਆ ਅਤੇ ਸਮੇਂ ਦੇ ਨਾਲ ਸੁਧਾਰਿਆ ਜਾ ਸਕਦਾ ਹੈ। ਤੁਸੀਂ ਸਾਹ ਚੜ੍ਹਨ ਦੇ ਦੌਰ ਤੋਂ ਬਚਣਾ ਜਾਂ ਇਸ ਨੂੰ ਨਿਯੰਤ੍ਰਤ ਕਰਨਾ ਸਿੱਖ ਸਕਦੇ ਹੋ।

ਸਾਹ ਚੜ੍ਹਨ ਦਾ ਇਲਾਜ ਕਿਵੇਂ ਕੀਤਾ ਜਾਂਦਾ ਹੈ?

ਤੁਹਾਨੂੰ ਸਾਹ ਕਿਉਂ ਚੜ੍ਹ ਰਿਹਾ ਹੈ, ਇਸ ਗੱਲ ‘ਤੇ ਨਿਰਭਰ ਕਰਦਿਆਂ, ਤੁਸੀਂ ਦਵਾਈ ਨਾਲ ਸਿੱਧਾ ਇਸਦੇ ਕਾਰਨ ਦਾ ਇਲਾਜ ਕਰ ਸਕਦੇ ਹੋ। ਉਦਾਹਰਣ ਲਈ, ਦਮੇ ਵਾਲੇ ਲੋਕਾਂ ਨੂੰ ਅਜਿਹੀ ਦਵਾਈ ਦਿੱਤੀ ਜਾ ਸਕਦੀ ਹੈ ਜੋ ਹਵਾ ਮਾਰਗਾਂ ਨੂੰ ਅਰਾਮ ਦਿੰਦੀ ਹੈ, ਅਤੇ COPD ਪੀੜਤ ਲੋਕਾਂ ਨੂੰ ਲੱਛਣਾਂ ਦੇ ਤੇਜ਼ ਹੋਣ ਨਾਲ ਨਜਿੱਠਣ ਲਈ ਸਟੀਰੌਇਡ ਜਾਂ ਐਂਟੀਬਾਇਓਟਿਕ ਦਵਾਈਆਂ ਦਿੱਤੀਆਂ ਜਾ ਸਕਦੀਆਂ ਹਨ।

ਇਸ ਦਵਾਈ ਨੂੰ ਲੈਣ ਲਈ ਤੁਹਾਨੂੰ ਇਨਹੇਲਰ, ਸਪੇਸਰ, ਜਾਂ ਨੇਬੂਲਾਈਜ਼ਰ ਵਰਗੇ ਉਪਕਰਣ ਦਿੱਤੇ ਜਾ ਸਕਦੇ ਹਨ। ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਇਸ ਉਪਕਰਨ ਦੀ ਸਹੀ ਢੰਗ ਨਾਲ ਵਰਤੋਂ ਕਿਵੇਂ ਕਰਨੀ ਹੈ – ਇਹ ਯਕੀਨੀ ਬਣਾਉਣ ਲਈ ਆਪਣੀ ਨਰਸ, ਡਾਕਟਰ, ਫ਼ਾਰਮਾਸਿਸਟ ਜਾਂ ਫ਼ਿਜ਼ੀਓਥੈਰੇਪਿਸਟ ਨਾਲ ਗੱਲ ਕਰੋ ਕਿ ਤੁਸੀਂ ਇਸ ਦੀ ਸਹੀ ਵਰਤੋਂ ਕਰ ਰਹੇ ਹੋ। ਤੁਸੀਂ ਇਨਹੇਲਰਾਂ ਦੀ ਵਰਤੋਂ ਬਾਰੇ ਵਧੇਰੇ ਜਾਣਕਾਰੀ www.mylungsmylife.org ‘ਤੇ ਪ੍ਰਾਪਤ ਕਰ ਸਕਦੇ ਹੋ

ਦਵਾਈ ਦੇ ਨਾਲ-ਨਾਲ, ਤੁਸੀਂ ਸਾਹ ਚੜ੍ਹਨ ਵਿੱਚ ਮਦਦ ਲਈ ਆਪਣੇ ਰਹਿਣ-ਸਹਿਣ ਦੇ ਢੰਗ ਵਿੱਚ ਤਬਦੀਲੀਆਂ ਕਰ ਸਕਦੇ ਹੋ। ਇੱਕ ਸਿਹਤਮੰਦ ਖੁਰਾਕ, ਢੁਕਵੀਂ ਕਸਰਤ, ਅਤੇ ਤਮਾਕੂਨੋਸ਼ੀ ਜਾਂ ਅਲਰਜੀ ਵਰਗੇ ਸਾਹ ਚੜ੍ਹਨ ਨੂੰ ਭੜਕਾਉਣ ਵਾਲੇ ਟ੍ਰਿੱਗਰਾਂ ਤੋਂ ਬਚ ਕੇ ਤੁਹਾਡੀ ਸਾਹ ਚੜ੍ਹਨ ਦੀ ਸਮੱਸਿਆ ਨੂੰ ਬਹੁਤ ਜ਼ਿਆਦਾ ਨਿਯੰਤ੍ਰਤ ਕੀਤਾ ਜਾ ਸਕਦਾ ਹੈ। ਤੁਸੀਂ ਆਪਣੇ ਲੱਛਣਾਂ ਨਾਲ ਨਜਿੱਠਣ ਵਿੱਚ ਮਦਦ ਲਈ ਸਾਹ ਲੈਣ ਦੀਆਂ ਕਸਰਤਾਂ ਅਤੇ ਛਾਤੀ ਨੂੰ ਸਾਫ਼ ਕਰਨ ਦੀ ਕਸਰਤ ਵਰਗੀਆਂ ਤਕਨੀਕਾਂ ਵੀ ਸਿੱਖ ਸਕਦੇ ਹੋ।

ਤੁਹਾਨੂੰ ਪਲਮਨਰੀ ਰੀਹੈਬਿਲਿਟੇਸ਼ਨ ਲਈ ਰੈਫ਼ਰ ਕੀਤਾ ਸਕਦਾ ਹੈ, ਇਹ ਇੱਕ ਪ੍ਰੋਗਰਾਮ ਹੈ ਜੋ ਸਾਹ ਲੈਣ ਵਿੱਚ ਮੁਸ਼ਕਲ ਲਈ ਵੱਖ-ਵੱਖ ਤਰ੍ਹਾਂ ਦੀਆਂ ਬਹੁਤ ਸਾਰੀਆਂ ਪ੍ਰਬੰਧਨ ਤਕਨੀਕਾਂ ਸਿਖਾਉਂਦਾ ਹੈ। ਇਸ ਵਿਸ਼ੇ ‘ਤੇ ਸਾਡੇ ਕਿਤਾਬਚੇ ਵਿੱਚ ਪਲਮਨਰੀ ਰੀਹੈਬਿਲਿਟੇਸ਼ਨ ਬਾਰੇ ਹੋਰ ਜਾਣੋ

ਸਾਹ ਲੈਣ ਦੀਆਂ ਸਥਿਤੀਆਂ

ਜੇ ਤੁਹਾਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ, ਤਾਂ ਤੁਹਾਨੂੰ ਅਜਿਹੀਆਂ ਸਥਿਤੀਆਂ ਵਿੱਚ ਬੈਠਣ ਜਾਂ ਖੜ੍ਹੇ ਹੋਣ ਨਾਲ ਮਦਦ ਮਿਲ ਸਕਦੀ ਹੈ ਜਿਹਨਾਂ ਨਾਲ ਤੁਹਾਡੇ ਹਵਾ ਮਾਰਗ ਖੁੱਲ੍ਹਦੇ ਹਨ ਅਤੇ ਜੋ ਸਾਹ ਲੈਣਾ ਅਸਾਨ ਬਣਾਉਂਦੇ ਹਨ। ਤੁਹਾਡੇ ਲਈ ਸਭ ਤੋਂ ਵਧੀਆ ਕਿਹੜੀ ਚੀਜ਼ ਕੰਮ ਕਰੇਗੀ, ਉਹ ਇਸ ਗੱਲ ‘ਤੇ ਨਿਰਭਰ ਕਰੇਗਾ ਕਿ ਤੁਸੀਂ ਕੌਣ ਹੋ, ਤੁਹਾਨੂੰ ਸਾਹ ਕਿਸ ਕਾਰਨ ਕਰਕੇ ਚੜ੍ਹਦਾ ਹੈ, ਤੁਸੀਂ ਕੀ ਕਰ ਰਹੇ ਹੋ, ਅਤੇ ਤੁਸੀਂ ਕਿੱਥੇ ਹੋ। ਸਾਹ ਲੈਣ ਦੀਆਂ ਫ਼ਾਇਦੇਮੰਦ ਸਥਿਤੀਆਂ ਬਾਰੇ ਸਲਾਹ ਲਈ ਆਪਣੇ ਫ਼ਿਜ਼ੀਓਥੈਰੇਪਿਸਟ, ਆਕਿਉਪੇਸ਼ਨਲ ਥੈਰੇਪਿਸਟ, ਜਾਂ ਕਿਸੇ ਹੋਰ ਸਿਹਤ ਪੇਸ਼ੇਵਰ ਨੂੰ ਪੁੱਛੋ। ਕੁਝ ਸਥਿਤੀਆਂ ਜੋ ਮਦਦ ਕਰ ਸਕਦੀਆਂ ਹਨ, ਇਹ ਹਨ:

  • ਹੇਠਾਂ ਬੈਠਣਾ, ਦੋਵੇਂ ਬਾਂਹਵਾਂ ਨੂੰ ਆਪਣੇ ਪੱਟਾਂ ‘ਤੇ ਰੱਖ ਕੇ ਅੱਗੇ ਵੱਲ ਨੂੰ ਝੁਕਣਾ। ਆਪਣੇ ਹੱਥਾਂ ਅਤੇ ਗੁੱਟ ਨੂੰ ਅਰਾਮ ਦੀ ਸਥਿਤੀ ਵਿੱਚ ਲਿਆਓ ਅਤੇ ਜੇ ਲੋੜ ਹੋਵੇ ਤਾਂ ਆਪਣੇ ਸਿਰ ਨੂੰ ਅੱਗੇ ਡਿੱਗਣ ਦਿਓ।
  • ਆਪਣੀ ਪਿੱਠ ਨੂੰ ਆਪਣੀ ਕੁਰਸੀ ਦੇ ਪਿਛਲੇ ਹਿੱਸੇ ਨਾਲ ਟਿਕਾ ਕੇ ਸਿੱਧੇ ਬੈਠੋ। ਦੋਵੇਂ ਹੱਥਾਂ ਨੂੰ ਆਪਣੇ ਪੱਟਾਂ ‘ਤੇ ਅਰਾਮ ਨਾਲ ਟਿਕਾਓ, ਹੱਥ ਅਤੇ ਗੁੱਟ ਅਰਾਮ ਦੀ ਸਥਿਤੀ ਵਿੱਚ ਹੋਣ।
  • ਖੜ੍ਹੇ ਹੋ ਕੇ, ਆਪਣੀਆਂ ਬਾਂਹਵਾਂ ਨੂੰ ਛਾਤੀ ਦੀ ਉਚਾਈ ‘ਤੇ ਕਿਸੇ ਫੱਟੇ ਜਾਂ ਤਖਤੇ – ਉਦਾਹਰਣ ਲਈ, ਕੁਰਸੀ ਦੀ ਪਿੱਠ ਜਾਂ ਖਿੜਕੀ ਦੀ ਚੁਗਾਠ ਉੱਪਰ ਟਿਕਾਉਂਦੇ ਹੋਏ ਅੱਗੇ ਵੱਲ ਝੁਕੋ।
  • ਖੜ੍ਹੇ ਹੋ ਕੇ, ਆਪਣੀ ਪਿੱਠ ਨੂੰ ਕੰਧ ਦੇ ਨਾਲ ਲਗਾ ਕੇ ਝੁਕਾਓ। ਆਪਣੇ ਮੋਢਿਆਂ ਨੂੰ ਢਿੱਲਾ ਕਰੋ, ਆਪਣੀਆਂ ਬਾਂਹਵਾਂ ਨੂੰ ਆਪਣੇ ਪਾਸਿਆਂ ਵੱਲ ਅਰਾਮ ਕਰਨ ਦਿਓ। ਜੇ ਇਹ ਅਰਾਮਦੇਹ ਲੱਗਦਾ ਹੋਵੇ, ਤਾਂ ਆਪਣੇ ਪੈਰਾਂ ਨੂੰ ਕੰਧ ਤੋਂ 30 ਸੈਂਟੀਮੀਟਰ ਦੂਰ, ਅਤੇ ਇੱਕ ਦੂਜੇ ਤੋਂ ਥੋੜ੍ਹਾ ਜਿਹਾ ਦੂਰ ਲੈ ਜਾਓ।

ਸਾਹ ਲੈਣ ਸਬੰਧੀ ਕਸਰਤਾਂ

ਸਾਹ ਲੈਣ ਦੀ ਕਸਰਤ ਦੀਆਂ ਦੋ ਮੁੱਖ ਕਿਸਮਾਂ ਹਨ ਜੋ ਸਹਾਈ ਹੋ ਸਕਦੀਆਂ ਹਨ:

  1. ਸਾਹ ਨੂੰ ਕੰਟ੍ਰੋਲ ਕਰਨ ਵਾਲੀਆਂ ਤਕਨੀਕਾਂ – ਉਹ ਕਸਰਤਾਂ ਜੋ ਸਚੇਤ ਢੰਗ ਨਾਲ ਸਾਹ ਲੈਣ ਵਿੱਚ ਤੁਹਾਡੀ ਮਦਦ ਕਰਦੀਆਂ ਹਨ ਅਤੇ ਉਹਨਾਂ ਮਾਸਪੇਸ਼ੀਆਂ ‘ਤੇ ਨਿਯੰਤਰਣ ਕਰਦੀਆਂ ਹਨ ਜਿਹਨਾਂ ਨੂੰ ਤੁਸੀਂ ਸਾਹ ਲੈਣ ਲਈ ਵਰਤਦੇ ਹੋ
  2. ਛਾਤੀ–ਨੂੰ ਸਾਫ਼ ਕਰਨ ਵਾਲੀਆਂ ਕਸਰਤਾਂ – ਉਹ ਕਸਰਤਾਂ ਜੋ ਤੁਹਾਡੇ ਹਵਾ ਮਾਰਗਾਂ ਵਿੱਚੋਂ ਬਲਗਮ (ਚਿਪਚਿਪੇ ਮਿਊਕਸ) ਨੂੰ ਸਾਫ਼ ਕਰਦੀਆਂ ਹਨ, ਇਸਨੂੰ ਤੁਹਾਡੇ ਫੇਫੜਿਆਂ ਵਿੱਚ ਜਮ੍ਹਾ ਹੋਣ ਤੋਂ ਰੋਕਦੀਆਂ ਹਨ।

ਆਪਣੇ ਫ਼ਿਜ਼ੀਓਥੈਰੇਪਿਸਟ ਜਾਂ ਕਿਸੇ ਹੋਰ ਸਿਹਤ ਪੇਸ਼ੇਵਰ ਨੂੰ ਪੁੱਛੋ ਕਿ ਤੁਹਾਡੇ ਲਈ ਕਿਹੜੀਆਂ ਕਸਰਤਾਂ ਸਹਾਈ ਹੋ ਸਕਦੀਆਂ ਹਨ। ਤੁਹਾਨੂੰ ਇਹਨਾਂ ਕਸਰਤਾਂ ਬਾਰੇ ਹੋਰ ਵੇਰਵੇ www.mylungsmylife.org ‘ਤੇ ਵੀ ਮਿਲ ਸਕਦੇ ਹਨ, ਜਾਂ ਸਾਹ ਦੀ ਕਮੀ ਬਾਰੇ ਸਾਡੇ ਕਿਤਾਬਚੇਵਿੱਚ ਮਿਲ ਸਕਦੇ ਹਨ।

ਗਤੀਵਿਧੀਆਂ ਦਾ ਪ੍ਰਬੰਧਨ

ਸਾਹ ਚੜ੍ਹਨ ਨਾਲ ਤੁਸੀਂ ਜੋ ਗਤੀਵਿਧੀਆਂ ਕਰਦੇ ਹੋ ਅਤੇ ਉਹਨਾਂ ਨੂੰ ਕਰਨ ਦੇ ਢੰਗ ਤੇ ਅਸਰ ਪੈ ਸਕਦਾ ਹੈ। ਇਹ ਇੱਕ ਬਹੁਤ ਹੀ ਨਿੱਜੀ ਵਿਸ਼ਾ ਹੈ, ਅਤੇ ਤੁਹਾਡੇ ਲਈ ਕਿਹੜੀ ਗਤੀਵਿਧੀ ਕੰਮ ਕਰਦੀ ਹੈ ਇਹ ਜਾਣਨ ਦਾ ਇੱਕਮਾਤਰ ਯਕੀਨੀ ਤਰੀਕਾ ਹੈ ਕੋਸ਼ਿਸ਼ ਕਰ ਕੇ ਦੇਖਣਾ। ਸਾਹ ਲੈਣ ਵਿੱਚ ਤਕਲੀਫ਼ ਨਾਲ ਨਜਿੱਠਦੇ ਹੋਏ ਵੀ ਤੁਸੀਂ ਚੁਸਤ-ਫੁਰਤ ਰਹਿ ਸਕਦੇ ਹੋ ਅਤੇ ਸਰੀਰਕ ਕਸਰਤਾਂ ਕਰ ਸਕਦੇ ਹੋ। ਹਾਲਾਂਕਿ, ਤੁਹਾਨੂੰ ਸ਼ਾਇਦ ਆਪਣੀਆਂ ਕਸਰਤਾਂ ਬਦਲਣ ਜਾਂ ਵਿੱਚ-ਵਿਚਾਲੇ ਅਰਾਮ ਲਈ ਵਧੇਰੇ ਬ੍ਰੇਕਾਂ ਪਾਉਣ ਦੀ ਲੋੜ ਹੋ ਸਕਦੀ ਹੈ। ਚੀਜ਼ਾਂ ਨੂੰ ਹੌਲੀ ਕਰਨ ਨਾਲ ਮਦਦ ਮਿਲ ਸਕਦੀ ਹੈ – ਬਹੁਤੇ ਜ਼ੋਰ ਜਾਂ ਟੱਪਣ ਵਾਲੀਆਂ ਉਹਨਾਂ ਕਸਰਤਾਂ ਤੋਂ ਬਚੋ ਜਿਹਨਾਂ ਨਾਲ ਤੁਹਾਨੂੰ ਸਾਹ ਚੜ੍ਹਦਾ ਹੈ, ਅਤੇ ਇਸ ਬਾਰੇ ਵਿਚਾਰ ਕਰੋ ਕਿ ਕੀ ਤੁਸੀਂ ਇਹਨਾਂ ਦੇ ਮੁਕਾਬਲੇ ਘੱਟ ਜ਼ੋਰ ਵਾਲੀਆਂ ਕਸਰਤਾਂ ਕਰ ਸਕਦੇ ਹੋ ਜਾਂ ਨਹੀਂ ਜਿਵੇਂ – ਸੈਰ, ਹਲਕੀ-ਫੁਲਕੀ ਸਟ੍ਰੈਚਿੰਗ, ਪਿਲੇਟਸ ਜਾਂ ਯੋਗਾ, ਜਾਂ ਚੌਕਸ ਰਹਿ ਕੇ ਸਵਿਮਿੰਗ। ਜਦੋਂ ਤੁਸੀਂ ਰੋਜ਼ਮਰ੍ਹਾ ਦੀਆਂ ਗਤੀਵਿਧੀਆਂ ਦੀ ਯੋਜਨਾ ਬਣਾਉਂਦੇ ਹੋ, ਉਦੋਂ ਵੀ ਤੁਹਾਨੂੰ ਸ਼ਾਇਦ ਆਪਣੀ ਸਾਹ ਲੈਣ ਵਿੱਚ ਮੁਸ਼ਕਲ ਨੂੰ ਧਿਆਨ ਵਿੱਚ ਰੱਖਣਾ ਪਵੇ। ਉਦਾਹਰਣ ਲਈ:

  • ਇਸ ਬਾਰੇ ਸੋਚੋ ਕਿ ਕੀ ਤੁਸੀਂ ਖੜ੍ਹੇ ਹੋਣ ਦੀ ਬਜਾਏ ਬੈਠ ਕੇ ਕੁਝ ਕੰਮ (ਜਿਵੇਂ ਕਿ ਖਾਣਾ ਬਣਾਉਣਾ) ਕਰ ਸਕਦੇ ਹੋ।
  • ਇਹ ਪੱਕਾ ਕਰੋ ਕਿ ਜੇ ਤੁਹਾਨੂੰ ਸਾਹ ਚੜ੍ਹਦਾ ਹੈ ਤਾਂ ਤੁਹਾਡੇ ਕੋਲ ਰਿਕਵਰ ਹੋਣ ਲਈ ਬਥੇਰਾ ਸਮਾਂ ਹੋਵੇ।
  • ਆਪਣੀ ਗਤੀਵਿਧੀ ਨੂੰ ਹੌਲੀ-ਹੌਲੀ ਵਧਾਉਣ ਦੀ ਕੋਸ਼ਿਸ਼ ਕਰੋ ਜਦੋਂ ਤੁਸੀਂ ਆਪਣੇ ਮੌਜੂਦਾ ਪੱਧਰ ਤੋਂ ਅੱਗੇ ਵਧਾਉਣ ਲਈ ਤਿਆਰ ਹੋਵੋ।
  • ਕੁਝ ਲੋਕਾਂ ਨੂੰ ਅਜਿਹੀਆਂ ਗਤੀਵਿਧੀਆਂ ਨੂੰ ਕਿਸੇ ਹੋਰ ਦੇ ਸਾਥ ਨਾਲ ਕਰਨਾ ਫ਼ਾਇਦੇਮੰਦ ਲੱਗਦਾ ਹੈ ਜਿਹਨਾਂ ਨਾਲ ਉਹਨਾਂ ਨੂੰ ਸਾਹ ਚੜ੍ਹਨ ਦੀ ਸਮੱਸਿਆ ਛਿੜ ਸਕਦੀ ਹੋਵੇ – ਇਸ ਨਾਲ ਬਹੁਤ ਅਹਿਮ ਸਹਿਯੋਗ ਅਤੇ ਚੈਨ ਮਿਲ ਸਕਦਾ ਹੈ।

ਤੁਹਾਨੂੰ ਸ਼ਾਇਦ ਇਹ ਪਤਾ ਲੱਗੇ ਕਿ ਤੁਹਾਨੂੰ ਅਕਸਰ ਟ੍ਰਿਗਰ (ਛੇੜਨ ਵਾਲੇ ਕਾਰਕ) ਹੁੰਦੇ ਹਨ। ਇਹ ਉਹ ਚੀਜ਼ਾਂ ਹਨ ਜਿਹਨਾਂ ਦੇ ਤੁਹਾਡੇ ਆਲੇ-ਦੁਆਲੇ ਵਾਪਰਨ ਨਾਲ ਤੁਹਾਨੂੰ ਸਾਹ ਲੈਣ ਵਿੱਚ ਮੁਸ਼ਕਲ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਉਦਾਹਰਣ ਲਈ: ਪਰਾਗ-ਕਣ, ਪ੍ਰਦੂਸ਼ਣ, ਮੌਸਮ ਦੀਆਂ ਖਾਸ ਸਥਿਤੀਆਂ, ਜਾਂ ਧੂੰਆਂ। ਇਹਨਾਂ ਸਥਿਤੀਆਂ ਤੋਂ ਬਚਣ ਲਈ ਆਪਣੀ ਪੂਰੀ ਕੋਸ਼ਿਸ਼ ਕਰਦੇ ਹੋਏ, ਤੁਸੀਂ ਸ਼ਾਇਦ ਇਹ ਸਕਦਾ ਹੈ ਕਿ ਸਾਹ ਚੜ੍ਹਨਾ ਤੁਹਾਡੇ ਜੀਵਨ ਨੂੰ ਘੱਟ ਪ੍ਰਭਾਵਤ ਕਰਦਾ ਹੈ। ਤੁਸੀਂ ਸਾਡੀ ਐਡਵਾਈਸ ਲਾਈਨ ਤੋਂ ਮੁਫ਼ਤ ਵਿੱਚ “ਹਵਾ ਦੀ ਗੁਣਵੱਤਾ ਅਤੇ ਮੌਸਮ” ਸਬੰਧੀ ਟੈਕਸਟ ਸੁਨੇਹਾ ਪ੍ਰਾਪਤ ਕਰਨ ਲਈ 66777 ‘ਤੇ WEATHER ਟੈਕਸਟ ਕਰਕੇ – ਹਵਾ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ – ਜੋ ਸਾਹ ਚੜ੍ਹਨ ਦਾ ਇੱਕ ਆਮ ਟ੍ਰਿੱਗਰ ਹੈ।

ਬੇਚੈਨੀ ਨੂੰ ਪਛਾਣਨਾ

ਸਾਹ ਚੜ੍ਹਨ ਨਾਲ ਸਭ ਤੋਂ ਆਮ ਮੁਸ਼ਕਲਾਂ ਵਿੱਚੋਂ ਇੱਕ ਇਹ ਹੈ ਕਿ ਇਹ ਬਹੁਤ ਬੇਚੈਨੀ ਭੜਕਾਉਣ ਵਾਲੀ ਹੋ ਸਕਦੀ ਹੈ। ਇਹ ਬੇਚੈਨੀ ਦੇ ਦੌਰੇ ਵਰਗਾ ਵੀ ਕਾਫ਼ੀ ਮਹਿਸੂਸ ਹੋ ਸਕਦਾ ਹੈ – ਅਤੇ, ਅਸਲ ਵਿੱਚ, ਬੇਚੈਨੀ ਕਰਕੇ ਅਕਸਰ ਸਾਹ ਲੈਣ ਵਿੱਚ ਮੁਸ਼ਕਲ ਹੁੰਦੀ ਹੈ। ਇਸ ਦਾ ਮਤਲਬ ਇਹ ਹੋ ਸਕਦਾ ਹੈ ਕਿ, ਜਦੋਂ ਤੁਹਾਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਹੋਵੇ, ਤਾਂ ਤੁਸੀਂ ਬੇਚੈਨ ਹੋ ਜਾਂਦੇ ਹੋ, ਅਤੇ ਇਸ ਨਾਲ ਸਾਹ ਲੈਣ ਵਿੱਚ ਤਕਲੀਫ਼ ਹੋਰ ਵਿਗੜ ਸਕਦੀ ਹੈ।

ਇਸ ਦੁਸ਼ਟ ਗੇੜ ਤੋਂ ਬਚਣ ਲਈ, ਸਾਹ ਦੀ ਤਕਲੀਫ਼ ਵੇਲੇ ਸ਼ਾਂਤ ਰਹਿਣ ਦੀ ਕੋਸ਼ਿਸ਼ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਯਾਦ ਰੱਖੋ ਕਿ ਸਾਹ ਚੜ੍ਹਨਾ, ਭਾਵੇਂ ਸੁਖਾਵਾਂ ਨਹੀਂ ਹੁੰਦਾ, ਪਰ ਖਤਰਨਾਕ ਵਿਰਲਾ ਹੀ ਹੁੰਦਾ ਹੈ। ਇਸ ਗੱਲ ਤੋਂ ਚੌਕਸ ਰਹਿਣ ਦੀ ਕੋਸ਼ਿਸ਼ ਕਰੋ ਕਿ ਤੁਸੀਂ ਕਿਵੇਂ ਅਤੇ ਕੀ ਮਹਿਸੂਸ ਕਰਦੇ ਹੋ, ਅਤੇ ਅਜਿਹਾ ਕੀ ਹੈ ਜਿਸ ਨਾਲ ਤੁਹਾਨੂੰ ਵਾਧੂ ਦਾ ਤਣਾਅ ਹੋ ਰਿਹਾ ਹੈ, ਜੇ ਕੁਝ ਹੈ ਤਾਂ। ਹੌਲੀ-ਹੌਲੀ ਅਤੇ ਡੂੰਘੇ ਸਾਹ ਲਓ। ਆਪਣੇ ਆਲੇ-ਦੁਆਲੇ ਬਾਰੇ ਅਤੇ ਤੁਹਾਡੇ ਸਰੀਰ ਨੂੰ ਕਿਵੇਂ ਮਹਿਸੂਸ ਹੁੰਦਾ ਹੈ, ਇਸ ਬਾਰੇ ਸਚੇਤ ਰਹਿਣ ਦੀ ਕੋਸ਼ਿਸ਼ ਕਰੋ।

ਬੇਚੈਨੀ ਬਾਰੇ ਅਤੇ ਇਸ ਨੂੰ ਕਿਵੇਂ ਨਿਯੰਤ੍ਰਤ ਕਰਨਾ ਹੈ, ਬਾਰੇ ਵਧੇਰੇ ਜਾਣਕਾਰੀ ਲਈ ਮਾਨਸਿਕ ਤੰਦਰੁਸਤੀ ਬਾਰੇ ਸਾਡਾ ਪੰਨਾ ਦੇਖੋ।

This page was last updated on November 29, 2023 and is under regular review. If you feel anything is missing or incorrect, please contact health.information@chss.org.uk to provide feedback.

Share this page
  • Was this helpful ?
  • YesNo