Skip to main content

ਔਰਤਾਂ ਦੀ ਦਿਲ ਦੀ ਸਿਹਤ – ਮੁੱਖ ਤੱਥ

ਸਕਾਟਲੈਂਡ ਵਿੱਚ ਲਗਭਗ 100,000 ਔਰਤਾਂ ਦਿਲ ਦੀ ਬਿਮਾਰੀ ਨਾਲ ਜੀਵਨ ਬਿਤਾ ਰਹੀਆਂ ਹਨ ਅਤੇ ਇਹ ਦੇਸ਼ ਭਰ ਵਿੱਚ ਔਰਤਾਂ ਦੀ ਮੌਤ ਦੇ ਸਭ ਤੋਂ ਆਮ ਕਾਰਨਾਂ ਵਿੱਚੋਂ ਇੱਕ ਹੈ। ਇਸ ਦੇ ਬਾਵਜੂਦ, ਮਰਦਾਂ ਦੇ ਮੁਕਾਬਲੇ ਔਰਤਾਂ ਵਿੱਚ ਦਿਲ ਦੇ ਦੌਰੇ ਅਤੇ ਦਿਲ ਦੀਆਂ ਬਿਮਾਰੀਆਂ ਨੂੰ ਅਕਸਰ ਘੱਟ ਮਹੱਤਵ ਦਿੱਤਾ ਜਾਂਦਾ ਹੈ ਅਤੇ ਇਲਾਜ ਵੀ ਘੱਟ ਕੀਤਾ ਜਾਂਦਾ ਹੈ।

  • ਸਕਾਟਲੈਂਡ ਵਿੱਚ ਹਰ ਰੋਜ਼ 10 ਔਰਤਾਂ ਦੀ ਮੌਤ ਦਿਲ ਦੇ ਦੌਰੇ ਅਤੇ ਦਿਲ ਦੀ ਬਿਮਾਰੀ ਨਾਲ ਹੁੰਦੀ ਹੈ।
  • ਸਕਾਟਲੈਂਡ ਵਿੱਚ ਔਰਤਾਂ ਵਿੱਚ ਛਾਤੀ ਦੇ ਕੈਂਸਰ ਦੇ ਮੁਕਾਬਲੇ ਦਿਲ ਦੀ ਬਿਮਾਰੀ ਨਾਲ ਮੌਤ ਹੋਣ ਦੀ ਸੰਭਾਵਨਾ ਦੁੱਗਣੀ ਤੋਂ ਵੱਧ ਹੁੰਦੀ ਹੈ।
  • ਔਰਤਾਂ ਵਿੱਚ ਮਰਦਾਂ ਨਾਲੋਂ ਗਲਤ ਡਾਇਗਨੋਸਿਸ (ਰੋਗ ਦੀ ਗਲਤ ਪਛਾਣ) ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ, ਅਤੇ ਅੱਧੀਆਂ ਨੂੰ ਦਿਲ ਦਾ ਇਲਾਜ ਪ੍ਰਾਪਤ ਹੁੰਦਾ ਹੈ

ਔਰਤਾਂ ਨੂੰ ਦਿਲ ਦੇ ਇਲਾਜ ਵਿੱਚ ਗੰਭੀਰ ਨਾ-ਬਰਾਬਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਦਿਲ ਦੇ ਦੌਰੇ ਦੇ ਲੱਛਣਾਂ ਨੂੰ ਪਛਾਣੇ ਜਾਣ ਦੀ ਸੰਭਾਵਨਾ ਘੱਟ ਹੁੰਦੀ ਹੈ ਅਤੇ ਅਕਸਰ ਗਰਭ-ਅਵਸਥਾ, ਮਾਹਵਾਰੀ, ਅਤੇ ਮੇਨੋਪੌਜ਼ ਵਰਗੇ ਖਤਰੇ ਦੇ ਵਾਧੂ ਕਾਰਕਾਂ ਦੁਆਰਾ ਪ੍ਰਭਾਵਤ ਹੁੰਦੀਆਂ ਹਨ।

ਦਿਲ ਦੇ ਦੌਰੇ ਦੇ ਲੱਛਣ

ਔਰਤਾਂ ਨੂੰ ਹਾਰਟ ਫੇਲ੍ਹ ਹੋਣ ਅਤੇ ਦਿਲ ਦੇ ਦੌਰੇ ਦਾ ਅਨੁਭਵ ਮਰਦਾਂ ਨਾਲੋਂ ਵੱਖਰੇ ਤਰੀਕੇ ਨਾਲ ਹੋ ਸਕਦਾ ਹੈ। ਅਕਸਰ ਇਸ ਦਾ ਇਸਤੇਮਾਲ ਘੱਟ ਔਰਤਾਂ ਵਿੱਚ ਸਮੇਂ ਸਿਰ ਡਾਇਗਨੋਸਿਸ ਹੋਣ ਦੇ ਕਾਰਨ ਨੂੰ ਸਮਝਾਉਣ ਲਈ ਕੀਤਾ ਜਾਂਦਾ ਹੈ।

ਹਾਲਾਂਕਿ, ਮੁੱਖ ਲੱਛਣ ਮਰਦਾਂ ਅਤੇ ਔਰਤਾਂ ਦੋਵਾਂ ਵਿੱਚ ਇੱਕੋ ਜਿਹੇ ਹੀ ਹੁੰਦੇ ਹਨ। ਦਿਲ ਦੇ ਦੌਰਾ ਪੈਣ ਵਾਲੇ ਲੋਕਾਂ, ਉਹਨਾਂ ਦੀ ਲਿੰਗੀ ਪਛਾਣ ਭਾਵੇਂ ਕੁਝ ਵੀ ਹੋਵੇ, ਨੂੰ ਅਕਸਰ ਇਹ ਲੱਛਣ ਹੁੰਦੇ ਹਨ:

  • ਛਾਤੀ ਵਿੱਚ ਦਰਦ
  • ਸਰੀਰ ਵਿੱਚ ਕਿਤੇ ਹੋਰ ਦਰਦ, ਉਦਾਹਰਣ ਲਈ ਬਾਂਹ, ਗਰਦਨ, ਜਾਂ ਪਿੱਠ ਵਿੱਚ
  • ਚੱਕਰ ਆਉਣਾ ਜਾਂ ਸਿਰ ਚਕਰਾਉਣਾ
  • ਪਸੀਨਾ ਆਉਣਾ
  • ਸਾਹ ਚੜ੍ਹਨਾ, ਖੰਘ, ਜਾਂ ਸਾਹ ਵਿੱਚ ਘਰੜ-ਘਰੜ
  • ਅਤਿਅੰਤ ਬੇਚੈਨੀ ਮਹਿਸੂਸ ਹੋਣਾ
  • ਕਚਿਆਣ ਹੋਣਾ ਜਾਂ ਉਲਟੀਆਂ ਆਉਣਾ

ਇਸ ਗੱਲ ਦੇ ਕੁਝ ਸਬੂਤ ਹਨ ਕਿ ਔਰਤਾਂ ਨੂੰ ਸਾਹ ਲੈਣ ਵਿੱਚ ਤਕਲੀਫ਼ਕਚਿਆਣ ਹੋਣ ਜਾਂ ਉਲਟੀਆਂ ਆਉਣ, ਅਤੇ ਜਬਾੜੇ, ਮੋਢੇ, ਜਾਂ ਪਿੱਠ ਵਿੱਚ ਦਰਦ ਹੋਣ ਦੀ ਸੰਭਾਵਨਾ ਮਰਦਾਂ ਨਾਲੋਂ ਵੱਧ ਹੁੰਦੀ ਹੈ। ਮਰਦਾਂ ਨਾਲੋਂ ਵੱਧ ਔਰਤਾਂ ਇਹ ਵੀ ਰਿਪੋਰਟ ਕਰਦੀਆਂ ਹਨ ਕਿ ਉਹਨਾਂ ਦੀ ਛਾਤੀ ਵਿੱਚ ਦਰਦ ਗੰਭੀਰ ਨਹੀਂ ਸੀ, ਜਾਂ ਇਹ ਉਹਨਾਂ ਨੂੰ ਨਜ਼ਰ ਆਉਣ ਵਾਲਾ ਮੁੱਖ ਲੱਛਣ ਨਹੀਂ ਸੀ।

ਜੇ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਲੱਛਣ ਮਹਿਸੂਸ ਹੁੰਦਾ ਹੈ, ਤਾਂ ਇਹ ਅਤਿਅੰਤ ਜ਼ਰੂਰੀ ਹੈ ਕਿ ਤੁਸੀਂ ਤੁਰੰਤ 999 ‘ਤੇ ਕਾਲ ਕਰੋ, ਭਾਵੇਂ ਤੁਹਾਨੂੰ ਇਹ ਨਾ ਵੀ ਲੱਗਦਾ ਹੋਵੇ ਕਿ ਤੁਸੀਂ ਦਿਲ ਦੇ ਦੌਰੇ ਲਈ ਵੱਧ-ਜੋਖਮ ਵਾਲੀ ਸ਼੍ਰੇਣੀ ਵਿੱਚ ਹੋ। ਤੇਜ਼ੀ ਨਾਲ ਕਾਰਵਾਈ ਕਰਕੇ ਜਾਨ ਬਚ ਸਕਦੀ ਹੈ!

ਔਰਤਾਂ ਲਈ ਜੋਖਮ ਦੇ ਕਾਰਕ

ਰਹਿਣ-ਸਹਿਣ ਦੇ ਕੁਝ ਅਜਿਹੇ ਪਹਿਲੂ ਹਨ ਜਿਹਨਾਂ ਕਰਕੇ ਔਰਤਾਂ ਵਿੱਚ ਦਿਲ ਦੀਆਂ ਸਮੱਸਿਆਵਾਂ ਦਾ ਖਤਰਾ ਵਧੇਰੇ ਹੋ ਸਕਦਾ ਹੈ। ਉਦਾਹਰਣ ਲਈ:

  • ਤਣਾਅ। ਸਿਹਤ ਅਤੇ ਸੁਰੱਖਿਆ ਕਾਰਜਕਾਰੀ (Health & Safety Executive – HSE) ਦੇ ਅਨੁਸਾਰ, ਔਰਤਾਂ ਵਿੱਚ ਗੰਭੀਰ ਤਣਾਅ ਅਤੇ ਬੇਚੈਨੀ ਬਾਰੇ ਸ਼ਿਕਾਇਤ ਕਰਨ ਦੀ ਸੰਭਾਵਨਾ ਮਰਦਾਂ ਦੇ ਮੁਕਾਬਲੇ ਲਗਭਗ ਦੁੱਗਣੀ ਹੁੰਦੀ ਹੈ।
  • ਤੁਹਾਡੇ ਦਿਲ ‘ਤੇ ਅਸਰ ਪਾਉਣ ਵਾਲੀਆਂ ਕੁਝ ਬਿਮਾਰੀਆਂ ਦਾ ਵਧਿਆ ਹੋਇਆ ਜੋਖਮ, ਜਿਵੇਂ ਕਿ ਲੰਬਾ ਕੋਵਿਡ, ਪਾਚਕ (ਮੈਟਾਬੋਲਿਕ) ਬਿਮਾਰੀਆਂ, ਅਤੇ ਅਨੀਮੀਆ।
  • ਕਸਰਤ ਦੀ ਮੁਕਾਬਲਤਨ ਘੱਟ ਦਰ।

ਇਸਤਰੀਆਂ (ਮਾਦਾ) ਦੀ ਸਰੀਰਕ ਰਚਨਾ, ਹਾਰਮੋਨਾਂ, ਅਤੇ ਜਣਨ ਸ਼ਕਤੀ (ਬੱਚੇ ਪੈਦਾ ਕਰਨ ਦੀ ਸਮਰੱਥਾ) ਨਾਲ ਵੀ ਜੁੜੇ ਜੋਖਮ ਦੇ ਕਈ ਕਾਰਕ ਹੁੰਦੇ ਹਨ।

  • ਮੇਨੋਪੌਜ਼ ਤੋਂ ਪਹਿਲਾਂ, ਐਸਟ੍ਰੋਜਨ ਦੇ ਉੱਚੇ ਪੱਧਰ ਦਿਲ ਦੀ ਬਿਮਾਰੀ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ, ਪਰ ਮੀਨੋਪੌਜ਼ ਕਰਕੇ ਹੋਣ ਵਾਲੇ ਹਾਰਮੋਨ ਅਸੰਤੁਲਨ ਨਾਲ ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਨੂੰ ਨੁਕਸਾਨ ਪਹੁੰਚ ਸਕਦਾ ਹੈ।
  • ਐਂਡੋਮੀਟ੍ਰੀਓਸਿਸ (ਬੱਚੇਦਾਨੀ ਦਾ ਇੱਕ ਆਮ ਵਿਕਾਰ) ਵਾਲੇ ਲੋਕਾਂ ਵਿੱਚ ਦਿਲ ਅਤੇ ਖੂਨ ਦੇ ਸੰਚਾਰ ਨਾਲ ਜੁੜੀਆਂ ਸਮੱਸਿਆਵਾਂ ਦਾ ਜੋਖਮ ਮੁਕਾਬਲਤਨ ਵੱਧ ਹੁੰਦਾ ਹੈ।
  • ਗਰਭ ਅਵਸਥਾ ਦੀਆਂ ਬਹੁਤ ਸਾਰੀਆਂ ਪੇਚੀਦਗੀਆਂ ਹੁੰਦੀਆਂ ਹਨ ਜੋ ਤੁਹਾਡੇ ਦਿਲ ਦੀਆਂ ਸਮੱਸਿਆਵਾਂ ਦੇ ਜੋਖਮ ਨੂੰ ਵਧਾ ਸਕਦੀਆਂ ਹਨ: ਪ੍ਰੀ-ਐਕਲੈਂਪਸੀਆ, ਗਰਭਕਾਲੀ ਡਾਇਬਟੀਜ਼, ਜਾਂ ਲੰਬੇ ਸਮੇਂ ਤਕ ਚੱਲਣ ਵਾਲੀ ਪ੍ਰਸੂਤੀ ਤੁਹਾਡੇ ਦਿਲ ਨੂੰ ਲੰਬੇ ਸਮੇਂ ਤਕ ਤਣਾਅ ਵਿੱਚ ਪਾ ਸਕਦੀਆਂ ਹਨ।
  • ਹਾਰਮੋਨਾਂ ਰਾਹੀਂ ਜਨਮ ਨਿਯੰਤਰਣ। ਜਨਮ ਨਿਯੰਤਰਣ ਲਈ “ਮਿਸ਼ਰਿਤ ਗੋਲੀ” (combined pill) ਲੈਣ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਵੱਧ ਸਕਦਾ ਹੈ ਅਤੇ ਖੂਨ ਦੇ ਥੱਕੇ ਬਣਨ ਦਾ ਜੋਖਮ ਵੀ ਵੱਧ ਸਕਦਾ ਹੈ।

This page was last updated on November 29, 2023 and is under regular review. If you feel anything is missing or incorrect, please contact health.information@chss.org.uk to provide feedback.

Share this page
  • Was this helpful ?
  • YesNo