Skip to main content

ਮਾਨਸਿਕ ਤੰਦਰੁਸਤੀ (Mental Wellbeing)

ਮਾਨਸਿਕ ਅਤੇ ਭਾਵਨਾਤਮਕ ਤੰਦਰੁਸਤੀ ਸਾਡੀ ਆਮ ਸਿਹਤ ਦਾ ਮੁੱਖ ਹਿੱਸਾ ਹਨ। ਜੀਵਨ ਦੀ ਕੋਈ ਵੀ ਵੱਡੀ ਘਟਨਾ ਜਾਂ ਤਬਦੀਲੀ – ਬਿਮਾਰੀ ਅਤੇ ਸਿਹਤ ਸਮੱਸਿਆਵਾਂ ਸਮੇਤ – ਮਾਨਸਿਕ ਤੰਦਰੁਸਤੀ ‘ਤੇ ਪ੍ਰਭਾਵ ਪਾ ਸਕਦੀ ਹੈ।

ਆਪਣੀ ਮਾਨਸਿਕ ਤੰਦਰੁਸਤੀ ਨਾਲ ਜੱਦੋਜਹਿਦ ਕਰਨ ਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਮਾਨਸਿਕ ਤੌਰ ‘ਤੇ ਬਿਮਾਰ ਹੋ, ਜਾਂ ਤੁਹਾਡੇ ਵਿੱਚ ਕੋਈ ਗੜਬੜ ਹੈ। ਗੁੱਸੇ, ਉਦਾਸੀ, ਜਾਂ ਬੇਚੈਨੀ ਵਰਗੀਆਂ ਭਾਵਨਾਵਾਂ ਦਾ ਹੋਣਾ ਆਮ ਗੱਲ ਹੈ ਅਤੇ ਸਿਹਤਮੰਦ ਹੈ – ਜੋ ਉਹਨਾਂ ਦੇ ਅਕਸਰ ਅਣਸੁਖਾਵੀਆਂ ਹੋਣ ਅਤੇ ਨਿਯੰਤ੍ਰਤ ਕਰਨ ਵਿੱਚ ਮੁਸ਼ਕਲ ਹੋਣ ਤੋਂ ਰੋਕਦਾ ਨਹੀਂ ਹੈ।

ਕੁਝ ਸਥਿਤੀਆਂ (ਜਿਵੇਂ ਕਿ ਸਟ੍ਰੋਕ) ਅਤੇ ਸਰੀਰਕ ਲੱਛਣਾਂ (ਜਿਵੇਂ ਕਿ ਥਕੇਵੇਂ ਜਾਂ ਸਾਹ ਚੜ੍ਹਨ) ਦਾ ਵੀ ਤੁਹਾਡੀ ਭਾਵਨਾਤਮਕ ਸਥਿਤੀ ‘ਤੇ ਸਿੱਧਾ ਅਸਰ ਪੈ ਸਕਦਾ ਹੈ। ਉਦਾਹਰਣ ਲਈ, ਜਦੋਂ ਤੁਹਾਨੂੰ ਥਕੇਵਾਂ ਹੁੰਦਾ ਹੈ, ਤਾਂ ਤੁਹਾਨੂੰ ਸ਼ਾਇਦ ਇਹ ਲੱਗਦਾ ਹੋਵੇ ਕਿ ਤੁਸੀਂ ਖਰਾਬ ਮੂਡ (ਮਨੋਦਸ਼ਾ) ਅਤੇ ਭਾਵਨਾਤਮਕ “ਬੇਹਿਸੀ” ਨਾਲ ਵਧੇਰੇ ਗ੍ਰਸਤ ਹੁੰਦੇ ਹੋ; ਦੂਜੇ ਪਾਸੇ, ਗੰਭੀਰ ਸਾਹ ਚੜ੍ਹਨਾ ਜਾਂ ਦਿਲ ਦਾ ਤੇਜ਼ ਫੜਕਣਾ ਬੇਚੈਨੀ ਪੈਦਾ ਕਰ ਸਕਦਾ ਹੈ।

ਯਾਦ ਰੱਖੋ ਕਿ ਮਹਿਸੂਸ ਕਰਨ ਦਾ ਕੋਈ ਗਲਤ ਤਰੀਕਾ ਨਹੀਂ ਹੁੰਦਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਤੁਸੀਂ ਆਪਣੀਆਂ ਭਾਵਨਾਵਾਂ ਨਾਲ ਸਿੱਝਣ ਦੇ ਯੋਗ ਹੋ ਅਤੇ ਉਹਨਾਂ ਨੂੰ ਸਵੀਕਾਰ ਕਰ ਸਕਦੇ ਹੋ। ਜੇ ਤੁਸੀਂ ਆਪਣੀਆਂ ਭਾਵਨਾਵਾਂ ਨਾਲ ਨਜਿੱਠਣ ਦੇ ਯੋਗ ਮਹਿਸੂਸ ਨਹੀਂ ਕਰਦੇ ਹੋ, ਜਾਂ ਜੇ ਤੁਹਾਡੀ ਮਾਨਸਿਕ ਸਥਿਤੀ ਤੁਹਾਡੇ ਰੋਜ਼ਮਰ੍ਹਾ ਦੇ ਜੀਵਨ ਨੂੰ ਪ੍ਰਭਾਵਤ ਕਰ ਰਹੀ ਹੈ, ਤਾਂ ਕਿਸੇ ਨਾਲ ਗੱਲ ਕਰਕੇ ਸ਼ਾਇਦ ਮਦਦ ਮਿਲੇ। ਇਹ ਕੋਈ ਡਾਕਟਰ, ਨਰਸ, ਜਾਂ ਸਲਾਹਕਾਰ ਹੋ ਸਕਦਾ ਹੈ; ਦੂਜੇ ਪਾਸੇ, ਇਹ ਕੋਈ ਦੋਸਤ ਜਾਂ ਪਰਿਵਾਰ ਦਾ ਮੈਂਬਰ ਹੋ ਸਕਦਾ ਹੈ।

ਇਸ ਸੈਕਸ਼ਨ ਦੇ ਪੰਨੇ ਇੱਕ ਬਹੁਤ ਹੀ ਪੇਚੀਦਾ ਸਮੱਸਿਆ ਦੀ ਇੱਕ ਬਹੁਤ ਹੀ ਸੰਖੇਪ ਜਾਣਕਾਰੀ ਹਨ। ਜੇ ਤੁਸੀਂ ਮੂਡ, ਭਾਵਨਾਵਾਂ, ਜਾਂ ਮਾਨਸਿਕ ਤੰਦਰੁਸਤੀ ਨਾਲ ਜੱਦੋਜਹਿਦ ਕਰ ਰਹੇ ਹੋ, ਤਾਂ ਵਧੇਰੇ ਮਾਹਰ ਜਾਣਕਾਰੀ ਲੈਣਾ ਸਭ ਤੋਂ ਵਧੀਆ ਰਹਿੰਦਾ ਹੈ।

ਖਰਾਬ ਮੂਡ (ਮਨੋਦਸ਼ਾ) ਅਤੇ ਡਿਪ੍ਰੈਸ਼ਨ

ਕਿਸੇ ਡਾਕਟਰੀ ਸਮੱਸਿਆ ਦਾ ਅਨੁਭਵ ਤੁਹਾਡੇ ਮੂਡ ‘ਤੇ ਬਹੁਤ ਅਸਰ ਪਾ ਸਕਦਾ ਹੈ। ਇਸੇ ਤਰ੍ਹਾਂ ਕਿਸੇ ਹੋਰ ਵਿਅਕਤੀ ਜੋ ਡਾਕਟਰੀ ਸਮੱਸਿਆਵਾਂ ਦਾ ਅਨੁਭਵ ਕਰ ਰਿਹਾ ਹੈ, ਦੇ ਨੇੜੇ ਹੋਣ ਜਾਂ ਉਸ ਲਈ ਜ਼ਿੰਮੇਵਾਰ ਹੋਣ ਦਾ ਤਣਾਅ ਵੀ ਅਸਰ ਪਾ ਸਕਦਾ ਹੈ। ਅਕਸਰ, ਇਸ ਦੇ ਨਾਲ ਇਹ ਅਹਿਸਾਸ ਵੀ ਆਉਂਦਾ ਹੈ ਕਿ ਅਜਿਹੇ ਕੰਮ ਜਾਂ ਚੀਜ਼ਾਂ ਹਨ ਜੋ ਤੁਸੀਂ ਹੁਣ ਨਹੀਂ ਕਰ ਸਕਦੇ ਹੋ, ਜਾਂ ਤੁਹਾਡੇ ਜੀਵਨ ਵਿੱਚ ਵੱਡੀਆਂ ਤਬਦੀਲੀਆਂ ਆਈਆਂ ਹਨ ਜੋ ਤੁਹਾਨੂੰ ਰਾਹਤ ਦੇਣ ਵਾਲੀਆਂ ਚੀਜ਼ਾਂ ਨੂੰ ਪ੍ਰਭਾਵਤ ਕਰਦੀਆਂ ਹਨ।

ਖਰਾਬ ਮੂਡ ਜਾਂ ਡਿਪ੍ਰੈਸ਼ਨ ਦਾ ਮਤਲਬ ਸਿਰਫ਼ ਉਦਾਸ ਹੋਣਾ ਹੀ ਨਹੀਂ ਹੁੰਦਾ। ਇਹ ਨਾਲ ਇੰਝ ਵੀ ਮਹਿਸੂਸ ਹੋ ਸਕਦਾ ਹੈ:

 • ਭਾਵਨਾਤਮਕ ਬੇਹਿਸੀ – ਤੁਸੀਂ ਸ਼ਾਇਦ ਇਹ ਪਤਾ ਲੱਗੇ ਕਿ ਤੁਹਾਨੂੰ ਸ਼ਾਇਦ ਹੀ ਕਦੇ ਪ੍ਰਬਲ ਅਹਿਸਾਸ ਹੁੰਦਾ ਹੈ, ਜਾਂ ਖੁਸ਼ੀ ਜਾਂ ਉਤਸ਼ਾਹ ਵਰਗੀਆਂ ਆਸ਼ਾਵਾਦੀ ਭਾਵਨਾਵਾਂ ਬੜੀ ਤੇਜ਼ੀ ਨਾਲ ਆ ਕੇ ਲੰਘ ਜਾਂਦੀਆਂ ਹਨ
 • ਥਕੇਵਾਂ ਜਾਂ ਊਰਜਾ ਦੀ ਕਮੀ
 • ਉਤਸ਼ਾਹ ਦੀ ਕਮੀ, ਜਾਂ ਭਵਿੱਖ ਦੀ ਕਲਪਨਾ ਕਰਨ ਵਿੱਚ ਮੁਸ਼ਕਲ
 • ਇੰਝ ਮਹਿਸੂਸ ਹੋਣਾ ਕਿ ਕੋਈ ਫ਼ਰਕ ਨਹੀਂ ਪੈਂਦਾ
 • ਬਹੁਤ ਜ਼ਿਆਦਾ ਸੌਣਾ, ਜਾਂ ਦੂਜੇ ਪਾਸੇ, ਅਜੀਬ ਤਰੀਕੇ ਨਾਲ ਖਰਾਬ ਨੀਂਦ
 • ਲੋਕਾਂ ਨਾਲ ਜੁੜਨ ਵਿੱਚ ਮੁਸ਼ਕਲ

ਜ਼ਰੂਰੀ ਨਹੀਂ ਹੈ ਕਿ ਖਰਾਬ ਮੂਡ, ਮਾਨਸਿਕ ਸਿਹਤ ਸਬੰਧੀ ਕੋਈ ਸਮੱਸਿਆ ਹੋਵੇ। ਇਹ ਕਿਸੇ ਬੇਅਰਾਮ ਸਥਿਤੀ ਪ੍ਰਤੀ ਸਿਹਤਮੰਦ ਪ੍ਰਤੀਕਰਮ ਹੋ ਸਕਦਾ ਹੈ। ਹਾਲਾਂਕਿ, ਇਹ ਆਪਣੇ ਜੀਵਨ ਨੂੰ ਨਿਯੰਤ੍ਰਤ ਕਰਨ ਦੀ ਤੁਹਾਡੀ ਯੋਗਤਾ ਨੂੰ ਵੀ ਪ੍ਰਭਾਵਤ ਕਰ ਸਕਦਾ ਹੈ, ਅਤੇ ਇਹ ਬਹੁਤ ਅਸੁਖਾਵਾਂ ਵੀ ਹੋ ਸਕਦਾ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਖਰਾਬ ਮੂਡ ਕਰਕੇ ਮੁਕਾਬਲਾ ਕਰਨਾ ਮੁਸ਼ਕਲ ਹੋ ਰਿਹਾ ਹੈ, ਜਾਂ ਜੇ ਤੁਹਾਡਾ ਖਰਾਬ ਮੂਡ ਕਈ ਮਹੀਨਿਆਂ ਤਕ ਰਿਹਾ ਹੈ, ਤਾਂ ਤੁਸੀਂ ਹਮੇਸ਼ਾ ਸਹਿਯੋਗ ਲਈ ਕਿਸੇ ਡਾਕਟਰ, ਨਰਸ, ਜਾਂ ਮਾਨਸਿਕ ਸਿਹਤ ਪ੍ਰਦਾਤਾ ਨਾਲ ਗੱਲ ਕਰ ਸਕਦੇ ਹੋ।

ਆਪਣੇ ਮੂਡ ਵਿੱਚ ਦੁਬਾਰਾ ਉਤਸ਼ਾਹ ਭਰਨਾ

ਆਪਣੇ ਮੂਡ ਵਿੱਚ ਦੁਬਾਰਾ ਉਤਸ਼ਾਹ ਭਰਨ ਵਿੱਚ ਮਦਦ ਲਈ ਇਹ ਕੁਝ ਚੀਜ਼ਾਂ ਹਨ ਜੋ ਤੁਸੀਂ ਕਰਕੇ ਦੇਖ ਸਕਦੇ ਹੋ:

ਕਿਸੇ ਨਾਲ ਗੱਲ ਕਰੋ: ਤੁਹਾਡਾ ਮੂਡ ਕਿਸ ਕਾਰਨ ਖਰਾਬ ਹੈ, ਇਸ ਬਾਰੇ ਅਕਸਰ ਆਪਣੀਆਂ ਭਾਵਨਾਵਾਂ ਨੂੰ ਸਮਝਣ ਅਤੇ ਇਸ ਬਾਰੇ ਚਰਚਾ ਕਰਕੇ ਤੁਹਾਨੂੰ ਬਿਹਤਰ ਮਹਿਸੂਸ ਕਰਨ ਵਿੱਚ ਮਦਦ ਮਿਲ ਸਕਦੀ ਹੈ। ਇਸ ਲਈ ਕਿਸੇ ਮਾਹਰ ਦੀ ਲੋੜ ਨਹੀਂ ਹੈ – ਕਿਸੇ ਦੋਸਤ, ਪਰਿਵਾਰਕ ਮੈਂਬਰ, ਜਾਂ ਭਰੋਸੇਯੋਗ ਸਹਿਕਰਮੀ ਨਾਲ ਗੱਲਬਾਤ ਕਰਨਾ ਇੱਕ ਵੱਡਾ ਫ਼ਰਕ ਲਿਆ ਸਕਦਾ ਹੈ।

ਮਾਈਂਡਫ਼ੁਲਨੈੱਸ: ਆਪਣੀਆਂ ਭਾਵਨਾਵਾਂ ਪ੍ਰਤੀ ਸਚੇਤ ਰਹਿਣ ਦੀ ਕੋਸ਼ਿਸ਼ ਕਰਨਾ, ਅਤੇ ਖਾਸ ਤੌਰ ‘ਤੇ ਉਹਨਾਂ ਚੀਜ਼ਾਂ ਬਾਰੇ ਜਾਣੂ ਹੋਣ ਦੀ ਕੋਸ਼ਿਸ਼ ਕਰਨਾ ਜੋ ਤੁਹਾਨੂੰ ਖੁਸ਼ ਜਾਂ ਸ਼ੁਕਰਗੁਜ਼ਾਰ ਬਣਾਉਂਦੀਆਂ ਹਨ, ਤੁਹਾਡੀ ਭਾਵਨਾਤਮਕ ਸਥਿਤੀ ਵਿੱਚ ਬਹੁਤ ਮਦਦ ਕਰ ਸਕਦਾ ਹੈ। ਇਸ ਨਾਲ ਤੁਹਾਨੂੰ ਉਹਨਾਂ ਸਮੱਸਿਆਵਾਂ ਨੂੰ ਪਛਾਣਨ ਵਿੱਚ ਵੀ ਮਦਦ ਮਿਲ ਸਕਦੀ ਹੈ ਜੋ ਸ਼ਾਇਦ ਤੁਹਾਡੇ ਮੂਡ ਖਰਾਬ ਹੋਣ ਦਾ ਕਾਰਨ ਹੋ ਸਕਦੀਆਂ ਹਨ ਅਤੇ ਤੁਸੀਂ ਉਹਨਾਂ ਨੂੰ ਹੱਲ ਕਰਨਾ ਸ਼ੁਰੂ ਕਰ ਸਕਦੇ ਹੋ।

ਰੁਟੀਨ: ਰੋਜ਼ਮਰ੍ਹਾ ਦੀ ਰੁਟੀਨ ਬਣਾਉਣ ਨਾਲ ਤੁਹਾਨੂੰ ਚੁਸਤ-ਫੁਰਤ ਰਹਿਣ ਅਤੇ ਜੀਵਨ ਵਿੱਚ ਰੁਝੇ ਰਹਿਣ ਵਿੱਚ ਮਦਦ ਮਿਲ ਸਕਦੀ ਹੈ, ਅਤੇ ਇਸ ਨਾਲ ਤੁਹਾਨੂੰ ਉਹ ਢਾਂਚਾ ਮਿਲਦਾ ਹੈ ਜੋ ਤੁਹਾਡੀਆਂ ਭਾਵਨਾਵਾਂ ਨੂੰ ਸਹਾਰਾ ਦੇਣ ਵਿੱਚ ਮਦਦ ਕਰਦਾ ਹੈ।

ਸਮਾਜਕ ਜਾਂ ਮਿਲਾਪੜੇ ਹੋਣਾ: ਭਾਵੇਂ ਤੁਸੀਂ ਆਪਣੀਆਂ ਭਾਵਨਾਵਾਂ ਜਾਂ ਆਪਣੀ ਸਿਹਤ ਬਾਰੇ ਗੱਲ ਨਹੀਂ ਵੀ ਕਰਦੇ ਹੋ, ਫਿਰ ਵੀ ਸਿਰਫ਼ ਦੂਜੇ ਲੋਕਾਂ ਦੇ ਆਲੇ-ਦੁਆਲੇ ਹੋਣ ਨਾਲ ਮਦਦ ਮਿਲ ਸਕਦੀ ਹੈ। ਮਨੁੱਖ ਇੱਕ ਸਮਾਜਕ ਜਾਨਵਰ ਹੈ, ਅਤੇ ਦੂਜਿਆਂ ਨਾਲ ਸਮਾਂ ਬਿਤਾਉਣਾ ਸਾਡੇ ਮੂਡ ਲਈ ਬਹੁਤ ਜ਼ਰੂਰੀ ਹੁੰਦਾ ਹੈ।

ਕਸਰਤ: ਜੇ ਤੁਸੀਂ ਕਸਰਤ ਕਰ ਸਕਦੇ ਹੋ, ਤਾਂ ਇਸ ਨਾਲ ਤੁਹਾਡੇ ਮੂਡ ਵਿੱਚ ਬਹੁਤ ਸੁਧਾਰ ਆ ਸਕਦਾ ਹੈ, ਖਾਸ ਕਰਕੇ ਜੇ ਤੁਸੀਂ ਬਾਹਰ ਜਾ ਸਕਦੇ ਹੋ। ਕਸਰਤ ਦਿਮਾਗ ਵਿੱਚ ਐਂਡੋਰਫ਼ਿਨ ਰਸਾਇਣ ਰਿਲੀਜ਼ ਕਰਦੀ ਹੈ ਜਿਸ ਨਾਲ ਖੁਸ਼ੀ ਅਤੇ ਜੋਸ਼ ਪੈਦਾ ਹੁੰਦੇ ਹਨ। ਇੱਥੋਂ ਤਕ ਕਿ ਥੋੜ੍ਹੀ ਜਿਹੀ ਕਸਰਤ ਨਾਲ ਵੀ ਤੁਹਾਡੇ ਮੂਡ ਵਿੱਚ ਮਦਦ ਮਿਲ ਸਕਦੀ ਹੈ।

ਖੁਰਾਕ: ਖੰਡ, ਅਲਕੋਹਲ ਅਤੇ ਕੈਫ਼ੀਨ ਸਾਰਿਆਂ ਕਰਕੇ ਹੀ ਊਰਜਾ ਚਕਨਾਚੂਰ ਹੋ ਸਕਦੀ ਹੈ, ਭਾਵੇਂ ਇਹਨਾਂ ਨਾਲ ਤੁਹਾਨੂੰ ਥੋੜ੍ਹੇ ਸਮੇਂ ਲਈ ਬਿਹਤਰ ਮਹਿਸੂਸ ਹੋ ਸਕਦਾ ਹੈ ਪਰ ਆਖਰਕਾਰ ਇਹਨਾਂ ਨਾਲ ਤੁਹਾਡਾ ਮੂਡ ਖਰਾਬ ਹੁੰਦਾ ਹੈ।

ਤਣਾਅ ਅਤੇ ਬੇਚੈਨੀ

ਤਣਾਅ ਸਿਹਤ ਸਬੰਧੀ ਮੁਸੀਬਤਾਂ ਭਾਵੇਂ ਇਹ ਤੁਹਾਡੀਆਂ ਹੋਣ ਜਾਂ ਤੁਹਾਡੇ ਆਸ-ਪਾਸ ਦੇ ਲੋਕਾਂ ਦੀਆਂ ਹੋਣ, ਪ੍ਰਤੀ ਇੱਕ ਬਹੁਤ ਹੀ ਆਮ ਅਤੇ ਸਿਹਤਮੰਦ ਪ੍ਰਤੀਕਿਰਿਆ ਹੈ। ਅਸੀਂ ਤਣਾਅ ਅਤੇ ਚਿੰਤਾ ਦੇ ਨਾਲ ਅਸਥਿਰ, ਅਨੁਮਾਨ ਨਾ ਲਗਾਉਣ ਯੋਗ, ਅਤੇ ਡਰਾਉਣੀਆਂ ਸਥਿਤੀਆਂ ‘ਤੇ ਪ੍ਰਤੀਕਿਰਿਆ ਦਿੰਦੇ ਹਾਂ, ਜੋ ਕਿ ਇਸ ਗੱਲ ਦਾ ਹਿੱਸਾ ਹਨ ਕਿ ਅਸੀਂ ਸਥਿਤੀ ਤੋਂ ਬਾਹਰ ਨਿਕਲਣ ਦਾ ਰਾਹ ਕਿਵੇਂ ਲੱਭ ਸਕਦੇ ਹਾਂ। ਹਾਲਾਂਕਿ, ਕਈ ਵਾਰ ਇਹ ਬਹੁਤ ਜ਼ਿਆਦਾ ਹੋ ਸਕਦਾ ਹੈ ਅਤੇ ਇਸ ਨਾਲ ਰਿਕਵਰੀ ਹੋਰ ਔਖੀ ਹੋ ਸਕਦੀ ਹੈ।

ਤਣਾਅ ਕਰਕੇ ਇਹ ਹੋ ਸਕਦੇ ਹਨ:

 • “ਵਿਨਾਸ਼ਕਾਰੀ”, ਜਿੱਥੇ ਤੁਸੀਂ ਲਗਾਤਾਰ ਕਿਸੇ ਸਥਿਤੀ ਦੇ ਸਭ ਤੋਂ ਮਾੜੇ ਸੰਭਾਵੀ ਨਤੀਜਿਆਂ ਬਾਰੇ ਸੋਚਦੇ ਹੋ, ਭਾਵੇਂ ਇਹ ਬਿਲਕੁਲ ਅਸੰਭਵ ਹੀ ਕਿਉਂ ਨਾ ਹੋਵੇ
 • “ਸਬੰਧ ਤੋੜ ਲੈਣਾ”, ਜਿੱਥੇ ਤੁਸੀਂ ਆਪਣੇ ਸਰੀਰ ਅਤੇ ਆਪਣੇ ਆਲੇ-ਦੁਆਲੇ ਦੀ ਦੁਨੀਆ ਤੋਂ ਟੁੱਟ ਚੁੱਕੇ ਮਹਿਸੂਸ ਕਰਦੇ ਹੋ
 • ਹਾਈਪਰਐਕਟਿਵਿਟੀ (ਅਤਿਅੰਤ ਕਿਰਿਆਸ਼ੀਲਤਾ) ਅਤੇ ਫ਼ੋਕਸ ਦਾ ਖਤਮ ਹੋਣਾ
 • ਭੁੱਖ ਨਾ ਲੱਗਣਾ, ਜਾਂ ਜ਼ਿਆਦਾ ਖਾਣਾ
 • ਲੋਕਾਂ ‘ਤੇ ਭਰੋਸਾ ਕਰਨ ਵਿੱਚ ਮੁਸ਼ਕਲ
 • ਦਿਲ ਦਾ ਤੇਜ਼ ਫੜਕਣਾ ਜਾਂ ਦਿਲ ਦੀ ਤੇਜ਼ ਧੜਕਣ
 • ਸੌਣ ਵਿੱਚ ਮੁਸ਼ਕਲ
 • ਪੈਨਿਕ (ਘਬਰਾਹਟ ਦੇ) ਅਟੈਕ, ਜਿੱਥੇ ਤੁਹਾਨੂੰ ਸਾਹ ਲੈਣ ਲਈ ਜੱਦੋਜਹਿਦ ਕਰਨੀ ਪੈਂਦੀ ਹੈ ਅਤੇ ਤੁਹਾਨੂੰ ਚੱਕਰ ਆ ਸਕਦੇ ਹਨ ਅਤੇ/ਜਾਂ ਉਲਟੀ ਹੋ ਸਕਦੀ ਹੈ

ਤਣਾਅ ਤੁਹਾਡੀ ਸਰੀਰਕ ਸਿਹਤ ‘ਤੇ ਗੰਭੀਰ ਪ੍ਰਭਾਵ ਪਾ ਸਕਦਾ ਹੈ। ਇਹ ਸਿਰਦਰਦ, ਕਚਿਆਣ, ਸਾਹ ਚੜ੍ਹਨ, ਦਿਲ ਦੀਆਂ ਸਮੱਸਿਆਵਾਂ ਅਤੇ ਅੰਤੜੀਆਂ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਤਣਾਅ ਤੁਹਾਡੇ ਇਮਿਊਨ ਸਿਸਟਮ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ, ਜਿਸ ਨਾਲ ਤੁਹਾਨੂੰ ਇਨਫ਼ੈਕਸ਼ਨ ਅਤੇ ਬਿਮਾਰੀਆਂ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਤੁਸੀਂ ਸ਼ਾਇਦ ਹੋਰ ਹੌਲੀ ਰਫ਼ਤਾਰ ਨਾਲ ਠੀਕ ਹੋਵੋ।

ਤਣਾਅ ਅਤੇ ਬੇਚੈਨੀ ਰੋਜ਼ਮਰ੍ਹਾ ਦੇ ਜੀਵਨ ਦੇ ਪਹਿਲੂਆਂ ਨੂੰ ਭਿਆਨਕ ਅਤੇ ਨਜਿੱਠਣ ਵਿੱਚ ਮੁਸ਼ਕਲ ਬਣਾ ਸਕਦੇ ਹਨ। ਉਦਾਹਰਣ ਲਈ, ਬਾਹਰ ਜਾਣਾ, ਨਵੀਆਂ ਚੀਜ਼ਾਂ ਕਰਕੇ ਦੇਖਣਾ, ਜਾਂ ਲੋਕਾਂ ਨਾਲ ਗੱਲ ਕਰਨਾ ਮੁਸ਼ਕਲ ਹੋ ਸਕਦਾ ਹੈ।

ਆਪਣੇ ਤਣਾਅ ਨੂੰ ਨਿਯੰਤ੍ਰਤ ਕਰਨਾ

ਤੁਹਾਡੇ ਤਣਾਅ ਨੂੰ ਨਿਯੰਤ੍ਰਤ ਕਰਨ ਵਿੱਚ ਜੋ ਤਕਨੀਕਾਂ ਮਦਦ ਕਰ ਸਕਦੀਆਂ ਹਨ, ਉਹਨਾਂ ਵਿੱਚ ਇਹ ਸ਼ਾਮਲ ਹਨ:

ਮਾਈਂਡਫ਼ੁਲਨੈੱਸ: ਆਪਣੀਆਂ ਭਾਵਨਾਵਾਂ ਅਤੇ ਤੁਹਾਡੇ ਵਾਤਾਵਰਣ ਪ੍ਰਤੀ ਸੁਚੇਤ ਹੋਣਾ, ਜੋ ਤੁਹਾਨੂੰ ਖੁਦ ਨੂੰ ਉਸ ਪਲ ਵਿੱਚ ਸਥਿਰ ਹੋਣ ਵਿੱਚ ਮਦਦ ਕਰ ਸਕਦਾ ਹੈ। ਇਸ ਵਿੱਚ ਇਹ ਸਮਝਣ ਦੀਆਂ ਤਕਨੀਕਾਂ ਵੀ ਸ਼ਾਮਲ ਹੋ ਸਕਦੀਆਂ ਹਨ ਕਿ ਤੁਸੀਂ ਕਿਸ ਸਥਿਤੀ ਵਿੱਚ ਹੋ, ਅਤੇ ਮਦਦ ਲਈ ਕੀ ਕੁਝ ਕੀਤਾ ਜਾ ਸਕਦਾ ਹੈ।

ਲੋਕਾਂ ਨਾਲ ਗੱਲ ਕਰਨਾ: ਤੁਹਾਡਾ ਮੂਡ ਕਿਸ ਕਾਰਨ ਖਰਾਬ ਹੈ, ਇਸ ਬਾਰੇ ਅਕਸਰ ਆਪਣੀਆਂ ਭਾਵਨਾਵਾਂ ਨੂੰ ਸਮਝਣ ਅਤੇ ਇਸ ਬਾਰੇ ਚਰਚਾ ਕਰਕੇ ਤੁਹਾਨੂੰ ਬਿਹਤਰ ਮਹਿਸੂਸ ਕਰਨ ਵਿੱਚ ਮਦਦ ਮਿਲ ਸਕਦੀ ਹੈ। ਇਸ ਲਈ ਕਿਸੇ ਮਾਹਰ ਦੀ ਲੋੜ ਨਹੀਂ ਹੈ – ਕਿਸੇ ਦੋਸਤ, ਪਰਿਵਾਰਕ ਮੈਂਬਰ, ਜਾਂ ਭਰੋਸੇਯੋਗ ਸਹਿਕਰਮੀ ਨਾਲ ਗੱਲਬਾਤ ਕਰਨਾ ਇੱਕ ਵੱਡਾ ਫ਼ਰਕ ਲਿਆ ਸਕਦਾ ਹੈ।

ਸਾਹ ਲੈਣ ਦੀਆਂ ਕਸਰਤਾਂ: ਆਪਣੇ ਸਾਹ ‘ਤੇ ਧਿਆਨ ਕੇਂਦਰਤ ਕਰਨ ਨਾਲ ਤਣਾਅ ਦੇ ਕੁਝ ਸਰੀਰਕ ਪ੍ਰਭਾਵਾਂ ਨੂੰ ਸੰਤੁਲਤ ਕਰਨ ਅਤੇ ਤੁਹਾਨੂੰ ਸ਼ਾਂਤ ਕਰਨ ਵਿੱਚ ਮਦਦ ਮਿਲ ਸਕਦੀ ਹੈ।
ਸਵਾਲ ਪੁੱਛੋ: ਆਪਣੀ ਸਥਿਤੀ ਨੂੰ ਅਤੇ ਇਸ ਬਾਰੇ ਸਮਝਣ ਨਾਲ ਬੇਚੈਨੀ ਵਿੱਚ ਬਹੁਤ ਘੱਟ ਸਕਦੀ ਹੈ ਕਿ ਕੀ ਉਮੀਦ ਕਰਨੀ ਹੈ।

ਅੱਗੇ ਦੀ ਯੋਜਨਾ ਬਣਾਉਣਾ: ਇਸ ਗੱਲ ‘ਤੇ ਧਿਆਨ ਕੇਂਦ੍ਰਤ ਕਰਕੇ ਕਿ ਤੁਸੀਂ ਉਹਨਾਂ ਚੀਜ਼ਾਂ ਨਾਲ ਕਿਵੇਂ ਨਜਿੱਠੋਗੇ ਜੋ ਤੁਹਾਡੇ ਤਣਾਅ ਦਾ ਕਾਰਨ ਬਣਦੀਆਂ ਹਨ, ਅਤੇ ਇਹ ਸਮਝ ਕੇ ਕਿ ਤੁਸੀਂ ਕੀ ਹਾਸਲ ਕਰਨਾ ਚਾਹੁੰਦੇ ਹੋ, ਤੁਸੀਂ ਵਧੇਰੇ ਨਿਯੰਤ੍ਰਣ ਵਿੱਚ ਮਹਿਸੂਸ ਕਰਨਾ ਸ਼ੁਰੂ ਕਰ ਸਕਦੇ ਹੋ ਅਤੇ ਆਪਣੀ ਸਥਿਤੀ ਨੂੰ ਪਰਿਪੇਖ ਅਨੁਸਾਰ ਸਮਝ ਸਕਦੇ ਹੋ।

ਰੁਟੀਨ: ਰੋਜ਼ਮਰ੍ਹਾ ਦੀ ਰੁਟੀਨ ਬਣਾਉਣ ਨਾਲ ਤੁਹਾਨੂੰ ਚੁਸਤ-ਫੁਰਤ ਰਹਿਣ ਅਤੇ ਜੀਵਨ ਵਿੱਚ ਰੁਝੇ ਰਹਿਣ ਵਿੱਚ ਮਦਦ ਮਿਲ ਸਕਦੀ ਹੈ, ਅਤੇ ਇਸ ਨਾਲ ਤੁਹਾਨੂੰ ਉਹ ਢਾਂਚਾ ਮਿਲਦਾ ਹੈ ਜੋ ਤੁਹਾਡੀਆਂ ਭਾਵਨਾਵਾਂ ਨੂੰ ਸਹਾਰਾ ਦੇਣ ਵਿੱਚ ਮਦਦ ਕਰਦਾ ਹੈ। ਇਹ ਨੀਂਦ ਅਤੇ ਆਮ ਸਿਹਤ ਵਿੱਚ ਵੀ ਮਦਦ ਕਰ ਸਕਦੀ ਹੈ।

ਖੁਰਾਕ: ਕੈਫ਼ੀਨ, ਖੰਡ, ਅਤੇ ਅਲਕੋਹਲ ਸਾਰੇ ਹੀ ਤਣਾਅ ਅਤੇ ਬੇਚੈਨੀ ਨੂੰ ਬਦਤਰ ਬਣਾ ਸਕਦੇ ਹਨ। ਇੱਕ ਸਿਹਤਮੰਦ, ਸੰਤੁਲਤ ਖੁਰਾਕ ਤੁਹਾਡੇ ਸਰੀਰ ਨੂੰ ਤਣਾਅ ਤੋਂ ਉਭਰਨ ਵਿੱਚ ਸਹਾਇਤਾ ਕਰ ਸਕਦੀ ਹੈ।

ਦੁੱਖ

ਸਟ੍ਰੋਕ, ਦਿਲ ਦਾ ਦੌਰਾ, ਅਤੇ ਹੋਰ ਡਾਕਟਰੀ ਸਥਿਤੀਆਂ ਲਈ ਪ੍ਰਤੀ ਦੁੱਖ ਇੱਕ ਆਮ ਪ੍ਰਤੀਕਿਰਿਆ ਹੁੰਦੀ ਹੈ।

ਇਹ ਸਿਰਫ਼ ਉਦੋਂ ਹੀ ਨਹੀਂ ਹੁੰਦਾ ਜਦੋਂ ਕਿਸੇ ਦੀ ਮੌਤ ਹੋ ਗਈ ਹੋਵੇ। ਲੋਕ ਅਕਸਰ ਦੁੱਖ ਅਤੇ ਸੋਗ ਦੀ ਭਾਵਨਾ ਮਹਿਸੂਸ ਕਰਦੇ ਹਨ ਕਿਉਂਕਿ ਜੀਵਨ ਬਹੁਤ ਅਚਾਨਕ ਬਦਲ ਗਿਆ ਹੁੰਦਾ ਹੈ। ਤੁਹਾਨੂੰ ਸ਼ਾਇਦ ਇਹ ਲੱਗੇ ਕਿ ਤੁਸੀਂ ਉਸ ਵਿਅਕਤੀ ਨੂੰ ਗੁਆ ਬੈਠੇ ਹੋ ਜਿਸਨੂੰ ਤੁਸੀਂ ਹਸਪਤਾਲ ਵਿੱਚ ਦਾਖਲ ਹੋਣ ਤੋਂ ਪਹਿਲਾਂ ਜਾਣਦੇ ਸੀ। ਜੇ ਤੁਸੀਂ ਉਹ ਵਿਅਕਤੀ ਸੀ ਜਿਸ ਨੂੰ ਸਿਹਤ ਸੰਕਟ ਦਾ ਸਾਹਮਣਾ ਕਰਨਾ ਪਿਆ ਸੀ, ਤਾਂ ਤੁਹਾਨੂੰ ਸ਼ਾਇਦ ਇਹ ਮਹਿਸੂਸ ਹੋਵੇ ਕਿ ਤੁਸੀਂ ਉਹ ਜੀਵਨ ਗੁਆ ਬੈਠੇ ਹੋ ਜਿਸ ਨੂੰ ਤੁਸੀਂ ਜਾਣਦੇ ਸੀ, ਜਾਂ ਇਹ ਕਿ ਤੁਹਾਡੇ ਜੋ ਰਿਸ਼ਤੇ ਪਹਿਲਾਂ ਸਨ ਉਹ ਬਦਲ ਗਏ ਹਨ ਜਾਂ ਗੁਆਚ ਗਏ ਹਨ।

ਇਹ ਸਭ ਕਿਸੇ ਨਾਟਕੀ ਤਬਦੀਲੀ ਲਈ ਇੱਕ ਆਮ ਪ੍ਰਤੀਕਿਰਿਆ ਹੁੰਦੀ ਹੈ।

ਦੁੱਖ ਅਤੇ ਸੋਗ ਬਹੁਤ ਸਾਰੇ ਵੱਖ-ਵੱਖ ਤਰੀਕਿਆਂ ਨਾਲ ਸਾਹਮਣੇ ਆ ਸਕਦੇ ਹਨ। ਤੁਹਾਨੂੰ ਡਿਪ੍ਰੈਸ਼ਨ, ਬੇਚੈਨੀ, ਗੁੱਸੇ, ਨਿਰਾਸ਼ਾ, ਇਨਕਾਰ, ਜਾਂ ਹਾਵੀ ਹੋਣ ਦੀ ਭਾਵਨਾ ਦਾ ਅਨੁਭਵ ਹੋ ਸਕਦਾ ਹੈ। ਇਹਨਾਂ ਭਾਵਨਾਵਾਂ ਨੂੰ ਆਪਣੇ ਆਲੇ-ਦੁਆਲੇ ਦੇ ਲੋਕਾਂ ਅੱਗੇ ਪ੍ਰਗਟਾਉਣਾ ਔਖਾ ਹੋ ਸਕਦਾ ਹੈ, ਖਾਸ ਤੌਰ ‘ਤੇ ਜੇ ਤੁਹਾਡਾ ਦੁੱਖ ਕਿਸੇ ਵਿਅਕਤੀ ਲਈ ਨਹੀਂ ਹੈ, ਸਗੋਂ ਕਿਸੇ ਘੱਟ ਸਪਸ਼ਟ ਅਤੇ ਚੰਗੀ ਤਰ੍ਹਾਂ ਸਮਝੀ ਜਾਣ ਵਾਲੀ ਚੀਜ਼ ਲਈ ਹੈ।

ਗੁੱਸੇ ਅਤੇ ਨਿਰਾਸ਼ਾ ਨਾਲ ਨਜਿੱਠਣਾ

ਸਿਹਤ ਸਮੱਸਿਆਵਾਂ ਨਾਲ ਨਜਿੱਠ ਰਹੇ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਉਹਨਾਂ ਤਬਦੀਲੀਆਂ ਕਰਕੇ ਗੁੱਸੇ ਅਤੇ/ਜਾਂ ਨਿਰਾਸ਼ਾ ਵਿੱਚ ਪਾਉਂਦੇ ਹਨ, ਜਿਹਨਾਂ ਦਾ ਅਨੁਭਵ ਉਹਨਾਂ ਨੂੰ ਆਪਣੇ ਜੀਵਨ ਵਿੱਚ ਹੁੰਦਾ ਹੈ। ਜਿਹੜੀਆਂ ਤਬਦੀਲੀਆਂ ਦਾ ਤੁਸੀਂ ਸਾਹਮਣਾ ਕਰਦੇ ਹੋ, ਉਹ ਨਾਵਾਜਬ ਲੱਗ ਸਕਦੀਆਂ ਹਨ, ਅਤੇ ਤੁਹਾਨੂੰ ਸ਼ਾਇਦ ਇਹ ਪਤਾ ਲੱਗੇ ਕਿ ਤੁਸੀਂ ਆਪਣੇ ਅਨੁਭਵਾਂ ਨੂੰ ਸਮਝਾਉਣ ਲਈ ਜੱਦੋਜਹਿਦ ਕਰ ਰਹੇ ਹੋ। ਇਹ ਖਾਸ ਤੌਰ ‘ਤੇ ਉਦੋਂ ਸੱਚ ਹੋ ਸਕਦਾ ਹੈ ਜਦੋਂ ਤੁਸੀਂ ਸੰਵਾਦ ਕਰਨ ਵਿੱਚ ਜੂਝ ਰਹੇ ਹੁੰਦੇ ਹੋ।

ਜਦੋਂ ਤੁਹਾਨੂੰ ਲੰਬੇ ਸਮੇਂ ਦੀਆਂ ਸਿਹਤ ਸਮੱਸਿਆਵਾਂ ਹੁੰਦੀਆਂ ਹਨ, ਤਾਂ ਸਿਹਤ ਸੇਵਾਵਾਂ ਨਾਲ ਨਜਿੱਠਣਾ ਵੀ ਬੜਾ ਨਿਰਾਸ਼ਾਜਨਕ ਹੋ ਸਕਦਾ ਹੈ। ਹੋ ਸਕਦਾ ਹੈ ਕਿ ਕੁਝ ਸਿਹਤ ਪੇਸ਼ੇਵਰ ਤੁਹਾਡੀ ਗੱਲ ਨੂੰ ਖਾਰਜ ਕਰ ਦੇਣ ਜਾਂ ਤੁਹਾਡੀ ਗੱਲ ਨੂੰ ਨਾ ਸਮਝਣ, ਅਤੇ ਭਾਵੇਂ ਉਹ ਅਜਿਹਾ ਨਹੀਂ ਵੀ ਕਰਦੇ, ਫਿਰ ਵੀ ਉਹ ਸ਼ਾਇਦ ਤੁਹਾਡੇ ਅਨੁਭਵਾਂ ਨੂੰ ਪੂਰੀ ਤਰ੍ਹਾਂ ਨਾ ਸਮਝ ਸਕਦੇ ਹੋਣ। ਬਹੁਤ ਸਾਰੇ ਸਿਹਤ ਪੇਸ਼ੇਵਰ ਤਕਨੀਕੀ ਅਤੇ ਮਾਹਰ ਭਾਸ਼ਾ ਦੀ ਵਰਤੋਂ ਕਰਦੇ ਹਨ ਜਿਸ ਨੂੰ ਸਮਝਣਾ ਮੁਸ਼ਕਲ ਹੋ ਸਕਦਾ ਹੈ। ਇਹ ਸਭ ਕੁਝ ਬਹੁਤ ਪਰੇਸ਼ਾਨ ਕਰਨ ਵਾਲਾ ਹੋ ਸਕਦਾ ਹੈ।

ਕਈ ਵਾਰ ਗੁੱਸਾ ਆਉਣਾ ਪੂਰੀ ਤਰ੍ਹਾਂ ਨਾਲ ਆਮ ਅਤੇ ਸਿਹਤਮੰਦ ਹੁੰਦਾ ਹੈ, ਖਾਸ ਕਰਕੇ ਤਣਾਅਪੂਰਨ ਸਥਿਤੀਆਂ ਵਿੱਚ। ਮਹੱਤਵਪੂਰਨ ਗੱਲ ਇਹ ਹੈ ਕਿ ਤੁਸੀਂ ਇਸ ਗੁੱਸੇ ਅਤੇ ਨਿਰਾਸ਼ਾ ਨੂੰ ਲਾਹੇਵੰਦ ਤਰੀਕੇ ਨਾਲ ਸੰਭਾਲੋ, ਜਿਸ ਨਾਲ ਤੁਹਾਨੂੰ ਜਾਂ ਤੁਹਾਡੇ ਆਲੇ-ਦੁਆਲੇ ਦੇ ਲੋਕਾਂ ਨੂੰ ਨੁਕਸਾਨ ਨਾ ਹੋਵੇ।

ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਗੁੱਸਾ ਕਾਬੂ ਤੋਂ ਬਾਹਰ ਹੈ, ਜਾਂ ਤੁਸੀਂ ਇਸ ਗੱਲ ਤੋਂ ਬੇਚੈਨ ਹੋ ਕਿ ਤੁਸੀਂ ਕਿੰਨੇ ਗੁੱਸੇ ਵਿੱਚ ਹੋ, ਤਾਂ ਕੁਝ ਚੀਜ਼ਾਂ ਜੋ ਮਦਦ ਕਰ ਸਕਦੀਆਂ ਹਨ:

 • ਉਹਨਾਂ ਚੀਜ਼ਾਂ ਨੂੰ ਆਪਣੇ ਰੋਜ਼ਨਾਮਚੇ ਵਿੱਚ ਦਰਜ ਕਰਨਾ ਜਾਂ ਲਿਖਣਾ ਜੋ ਤੁਹਾਨੂੰ ਨਰਾਜ਼ ਜਾਂ ਨਿਰਾਸ਼ ਕਰ ਰਹੀਆਂ ਹਨ
 • ਆਪਣੀਆਂ ਭਾਵਨਾਵਾਂ ਨੂੰ ਪ੍ਰਗਟਾਉਣ ਲਈ ਕਲਾ ਜਾਂ ਸ਼ਿਲਪਕਾਰੀ ਦੀ ਵਰਤੋਂ ਕਰਨਾ
 • ਸਾਹ ਲੈਣ ਸਬੰਧੀ ਕਸਰਤਾਂ
 • ਮਾਈਂਡਫ਼ੁਲਨੈੱਸ
 • ਜਦੋਂ ਤੁਸੀਂ ਅਮਲ ਕਰਦੇ ਹੋ ਤਾਂ ਊਰਜਾ ਨੂੰ ਖਰਚਣ ਜਾਂ ਗੁੱਸੇ ਤੋਂ ਆਪਣੇ ਧਿਆਨ ਨੂੰ ਭਟਕਾਉਣ ਲਈ ਕਸਰਤ ਜਾਂ ਗਤੀਵਿਧੀ
 • ਕਿਸੇ ਅਜਿਹੀ ਚੀਜ਼ ਜਾਂ ਸਥਾਨ ਦੀ ਕਲਪਨਾ ਕਰਨਾ ਜਿਸ ਨਾਲ ਤੁਹਾਨੂੰ ਖੁਸ਼ੀ ਮਿਲਦੀ ਹੈ

ਭਾਵਨਾਤਮਕ ਅਸੰਤੁਲਨ

ਤੁਹਾਡੇ ਨਰਵਸ ਸਿਸਟਮ ਨੂੰ ਨੁਕਸਾਨ, ਜੋ ਕਿ ਉਹਨਾਂ ਲੋਕਾਂ ਵਿੱਚ ਆਮ ਹੁੰਦਾ ਹੈ ਜਿਹਨਾਂ ਨੂੰ ਸਟ੍ਰੋਕ ਹੋਇਆ ਹੋਵੇ, ਭਾਵਨਾਤਮਕ ਅਸੰਤੁਲਨ – ਭਾਵ ਤੁਹਾਡੀਆਂ ਭਾਵਨਾਵਾਂ ਨੂੰ ਕਾਬੂ ਕਰਨ ਵਿੱਚ ਮੁਸ਼ਕਲ, ਦਾ ਕਾਰਨ ਬਣ ਸਕਦਾ ਹੈ। ਤੁਸੀਂ ਸ਼ਾਇਦ ਅਜਿਹੀਆਂ ਭਾਵਨਾਵਾਂ ਵੀ ਪ੍ਰਗਟ ਕਰੋ ਜੋ ਸਥਿਤੀ ਦੇ ਅਨੁਕੂਲ ਨਹੀਂ ਹਨ।

ਸਮੇਂ ਦੇ ਨਾਲ, ਤੁਸੀਂ ਆਪਣੀਆਂ ਭਾਵਨਾਵਾਂ ਨਾਲ ਨਜਿੱਠਣ ਵਿੱਚ ਮਦਦ ਲਈ ਸਾਧਨਾਂ ਬਾਰੇ ਜਾਣ ਸਕਦੇ ਹੋ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀਆਂ ਭਾਵਨਾਵਾਂ ਕਾਬੂ ਤੋਂ ਬਾਹਰ ਹਨ, ਤਾਂ ਆਪਣੀਆਂ ਭਾਵਨਾਵਾਂ ਨੂੰ ਕਾਬੂ ਕਰਨ ਦੇ ਤਰੀਕਿਆਂ ਬਾਰੇ ਕਿਸੇ ਡਾਕਟਰ, ਨਰਸ, ਜਾਂ ਸਲਾਹਕਾਰ ਨਾਲ ਗੱਲ ਕਰਨ ਬਾਰੇ ਵਿਚਾਰ ਕਰੋ।

This page was last updated on November 29, 2023 and is under regular review. If you feel anything is missing or incorrect, please contact health.information@chss.org.uk to provide feedback.

Share this page
 • Was this helpful ?
 • YesNo