Skip to main content

ਥਕੇਵਾਂ

ਥਕੇਵਾਂ ਕਈ ਵੱਖ-ਵੱਖ ਸਿਹਤ ਸਥਿਤੀਆਂ ਦੀ ਨਿਸ਼ਾਨੀ ਹੋ ਸਕਦਾ ਹੈ, ਜਿਹਨਾਂ ਵਿੱਚ ਸ਼ਾਮਲ ਹਨ:

ਥਕੇਵਾਂ ਹੋਰ ਸਮੱਸਿਆਵਾਂ ਦੇ ਕਾਰਨ ਵੀ ਹੋ ਸਕਦਾ ਹੈ, ਜਿਵੇਂ ਕਿ ਤਣਾਅ, ਡਰ, ਜਾਂ ਖਰਾਬ ਨੀਂਦ।

ਥਕੇਵਾਂ ਕੀ ਹੁੰਦਾ ਹੈ?

ਥਕੇਵੇਂ ਨੂੰ ਕਈ ਵਾਰ ਇੱਕ ਅਜਿਹੀ ਥਕਾਵਟ ਵਜੋਂ ਦੱਸਿਆ ਜਾਂਦਾ ਹੈ ਜੋ ਠੀਕ ਨਹੀਂ ਹੁੰਦੀ, ਪਰ ਇਸ ਤੋਂ ਇਲਾਵਾ ਵੀ ਇਹ ਹੋਰ ਬਹੁਤ ਕੁਝ ਹੁੰਦਾ ਹੈ। ਥੱਕੇ ਹੋਏ ਮਹਿਸੂਸ ਹੋਣ ਦੇ ਨਾਲ-ਨਾਲ ਥਕੇਵੇਂ ਕਰਕੇ ਇਹ ਚੀਜ਼ਾਂ ਵੀ ਹੋ ਸਕਦੀਆਂ ਹਨ:

 • ਸੌਣ ਵਿੱਚ ਮੁਸ਼ਕਲ, ਜਾਂ ਨੀਂਦ ਵੀ ਅਜਿਹੀ ਜੋ ਤੁਹਾਨੂੰ ਕਿਤੇ ਘੱਟ ਨਹੀਂ ਥਕਾਉਂਦੀ
 • ਕਸਰਤ ਲਈ ਘੱਟ ਸਹਿਣਸ਼ੀਲਤਾ
 • ਘੱਟ ਊਰਜਾ ਅਤੇ ਉਹਨਾਂ ਕਾਰਜਾਂ ਨੂੰ ਪੂਰਾ ਕਰਨ ਵਿੱਚ ਮੁਸ਼ਕਲ ਜੋ ਅਸਾਨ ਹੋਇਆ ਕਰਦੇ ਸਨ
 • ਚੀਜ਼ਾਂ ਨੂੰ ਯਾਦ ਰੱਖਣ ਵਿੱਚ ਮੁਸ਼ਕਲ
 • ਸੋਚਣ ਵਿੱਚ ਮੁਸ਼ਕਲ, ਜਾਂ ਸੋਚਾਂ ਦੀ ਇੱਕ ਚੰਗੀ-ਖਾਸੀ ਲੜੀ ਬਣਾ ਦੇਣਾ
 • ਸਿਰ ਘੁੰਮਣਾ ਜਾਂ ਚੱਕਰ ਆਉਣਾ
 • ਪੀੜਾਂ ਅਤੇ ਦਰਦਾਂ
 • ਇੰਝ ਮਹਿਸੂਸ ਹੋਣਾ ਜਿਵੇਂ ਤੁਹਾਡੇ ਉੱਪਰ ਇੱਕ ਭਾਰ ਹੈ, ਜਾਂ ਤੁਹਾਡੀਆਂ ਬਾਂਹਵਾਂ ਅਤੇ ਲੱਤਾਂ ਬਹੁਤ ਭਾਰੀਆਂ ਹਨ
 • ਮੂਡ ਠੀਕ ਨਾ ਹੋਣਾ ਜਾਂ ਭਾਵਨਾਤਮਕ ਪੱਖੋਂ ਗੁੰਮ-ਸੁੰਮ ਜਾਂ ਬੇਹਿੱਸ ਮਹਿਸੂਸ ਕਰਨਾ

ਥਕੇਵਾਂ ਹਰ ਕਿਸਮ ਦੀ ਸਿਹਤ ਸਮੱਸਿਆ ਕਰਕੇ ਹੋ ਸਕਦਾ ਹੈ, ਪਰ ਥਕੇਵੇਂ ਤੋਂ ਪੀੜਤ ਲੋਕਾਂ ਵਿੱਚ ਊਰਜਾ ਦੀ ਕਮੀ ਹੋਣਾ ਅਤੇ ਵਧੇਰੇ ਅਸਾਨੀ ਨਾਲ ਥੱਕ ਜਾਣਾ ਇਸਦਾ ਸਭ ਤੋਂ ਆਮ ਕਾਰਨ ਹੁੰਦਾ ਹੈ।

ਥਕੇਵਾਂ ਕੋਈ ਮਾਨਸਿਕ ਸਿਹਤ ਸਮੱਸਿਆ ਨਹੀਂ ਹੈ, ਹਾਲਾਂਕਿ ਕਈ ਵਾਰ ਇਹ ਮਾਨਸਿਕ ਸਿਹਤ ਸਮੱਸਿਆਵਾਂ ਦਾ ਨਤੀਜਾ ਹੋ ਸਕਦਾ ਹੈ। ਥਕੇਵੇਂ ਦਾ ਮਤਲਬ ਇਹ ਨਹੀਂ ਹੈ ਕਿ ਕੋਈ ਵਿਅਕਤੀ “ਆਲਸੀ” ਹੈ ਜਾਂ “ਸਖਤ ਕੋਸ਼ਿਸ਼ ਨਹੀਂ ਕਰ ਰਿਹਾ”। ਥਕੇਵਾਂ ਤੁਹਾਡੇ ਸਰੀਰ ਦੁਆਰਾ ਊਰਜਾ ਨੂੰ ਅਮਲ ਵਿੱਚ ਲਿਆਉਣ ਦੇ ਤਰੀਕੇ ਵਿੱਚ ਇੱਕ ਸਮੱਸਿਆ ਹੈ। ਜਦੋਂ ਤੁਸੀਂ ਥੱਕੇ ਹੋਏ ਹੁੰਦੇ ਹੋ ਤਾਂ ਤੁਹਾਡੇ ਸਰੀਰ ਦੇ ਕੰਮ ਕਰਨ ਦੇ ਤਰੀਕੇ ਉੱਪਰ ਮਾਪਣਯੋਗ ਪ੍ਰਭਾਵ ਹੁੰਦੇ ਹਨ। ਥਕੇਵਾਂ ਤੁਹਾਡੇ ਸਰੀਰ ਦੇ ਸਾਰੇ ਹਿੱਸਿਆਂ – ਮਾਸਪੇਸ਼ੀਆਂ, ਦਿਮਾਗ, ਨਸਾਂ, ਅਤੇ ਪਾਚਨ ਨੂੰ ਪ੍ਰਭਾਵਤ ਕਰ ਸਕਦਾ ਹੈ – ਅਤੇ ਇਸ ਨੂੰ ਨਿਯੰਤ੍ਰਤ ਕਰਨਾ ਮੁਸ਼ਕਲ ਹੋ ਸਕਦਾ ਹੈ। ਹਾਲਾਂਕਿ, ਅਜਿਹੀਆਂ ਚੀਜ਼ਾਂ ਹਨ ਜੋ ਤੁਸੀਂ ਆਪਣੇ ਲੱਛਣਾਂ ਨੂੰ ਘਟਾਉਣ ਅਤੇ ਆਪਣੀ ਊਰਜਾ ਨੂੰ ਨਿਯੰਤ੍ਰਤ ਕਰਨ ਲਈ ਕਰ ਸਕਦੇ ਹੋ।

ਥਕੇਵੇਂ ਤੋਂ ਪੀੜਤ ਬਹੁਤ ਸਾਰੇ ਲੋਕ ਇਹ ਦੇਖਦੇ ਹਨ ਕਿ ਸਮੇਂ ਦੇ ਨਾਲ ਇਸ ਵਿੱਚ ਸੁਧਾਰ ਆ ਜਾਂਦਾ ਹੈ, ਖਾਸ ਕਰਕੇ ਕਿਸੇ ਖਾਸ ਡਾਕਟਰੀ ਘਟਨਾ ਜਿਵੇਂ ਕਿ ਸਟ੍ਰੋਕ ਜਾਂ ਦਿਲ ਦਾ ਦੌਰਾ ਪੈਣ ਕਾਰਨ ਹੋਏ ਥਕੇਵੇਂ ਤੋਂ ਬਾਅਦ। ਭਾਵੇਂ ਤੁਹਾਡਾ ਥਕੇਵਾਂ ਆਪਣੇ ਆਪ ਦੂਰ ਨਾ ਵੀ ਹੋਵੇ, ਫਿਰ ਵੀ ਤੁਸੀਂ ਆਪਣੇ ਲੱਛਣਾਂ ਨੂੰ ਕਾਰਗਰ ਢੰਗ ਨਾਲ ਨਿਯੰਤ੍ਰਤ ਕਰ ਸਕਦੇ ਹੋ, ਅਤੇ ਗੰਭੀਰ ਥਕੇਵੇਂ ਤੋਂ ਪੀੜਤ ਲੋਕ ਵੀ ਸੰਪੂਰਨ ਅਤੇ ਖੁਸ਼ਹਾਲ ਜੀਵਨ ਜੀਅ ਸਕਦੇ ਹਨ।

ਥਕੇਵਾਂ ਕਿਵੇਂ ਕੰਮ ਕਰਦਾ ਹੈ?

ਥਕੇਵਾਂ ਤੁਹਾਡੀ ਗਤੀਵਿਧੀ ਦੇ ਪੱਧਰ ਅਨੁਸਾਰ ਪ੍ਰਤਿਕਿਰਿਆ ਕਰਦਾ ਹੈ। ਜੇ ਤੁਸੀਂ ਬਹੁਤ ਚੁਸਤ-ਫੁਰਤ ਹੋ, ਭਾਰੀ ਕਸਰਤ ਕਰਦੇ ਹੋ, ਜਾਂ ਕੁਝ ਅਰਸੇ ਲਈ ਤਣਾਅ ਦਾ ਅਨੁਭਵ ਕਰਦੇ ਹੋ, ਤਾਂ ਹੋ ਸਕਦਾ ਹੈ ਤੁਹਾਨੂੰ ਇੰਝ ਲੱਗੇ ਕਿ ਨਤੀਜੇ ਵਜੋਂ ਤੁਹਾਡੇ ਲੱਛਣ ਵਿਗੜ ਜਾਂਦੇ ਹਨ।

ਹਰ ਕਿਸੇ ਕੋਲ ਸੀਮਤ ਊਰਜਾ ਹੁੰਦੀ ਹੈ ਜਿਸਨੂੰ ਉਹ ਵਰਤ ਸਕਦਾ ਹੈ। ਥਕੇਵੇਂ ਵਿੱਚ, ਇਹ ਪੱਧਰ ਹੋਰ ਵੀ ਘੱਟ ਹੁੰਦਾ ਹੈ। ਇਸ ਨੂੰ ਸਮਝਣ ਦਾ ਇੱਕ ਤਰੀਕਾ ਹੈ “ਚਮਚਿਆਂ ਦੀ ਥਿਊਰੀ” – ਕਲਪਨਾ ਕਰੋ ਕਿ ਤੁਹਾਡੇ ਕੋਲ ਊਰਜਾ ਨੂੰ ਦਰਸਾਉਣ ਵਾਲੇ “ਚਮਚਿਆਂ” ਦੀ ਇੱਕ ਨਿਰਧਾਰਤ ਸੰਖਿਆ ਹੈ, ਅਤੇ ਦਿਨ ਭਰ ਵਿੱਚ ਤੁਹਾਡੀ ਵੱਲੋਂ ਕੀਤੀ ਜਾਣ ਵਾਲੀ ਹਰ ਗਤੀਵਿਧੀ ਤੁਹਾਡੀ ਕਲੈਕਸ਼ਨ ਵਿੱਚੋਂ ਕੁਝ ਚਮਚੇ ਲੈ ਲਵੇਗੀ। ਜਦੋਂ ਤੁਹਾਡੇ ਕੋਲ ਚਮਚੇ ਖਤਮ ਹੋ ਜਾਂਦੇ ਹਨ, ਤੁਸੀਂ ਅੱਗੇ ਕੋਈ ਹੋਰ ਗਤੀਵਿਧੀਆਂ ਨਹੀਂ ਕਰ ਸਕੋਗੇ। ਥਕੇਵੇਂ ਵਾਲੇ ਲੋਕਾਂ ਕੋਲ ਇਹ “ਚਮਚੇ” ਹੋਰ ਵੀ ਘੱਟ ਹੁੰਦੇ ਹਨ – ਅਤੇ, ਖਾਸ ਤੌਰ ‘ਤੇ ਜੇ ਸਿਹਤ ਸਬੰਧੀ ਹੋਰ ਸਮੱਸਿਆਵਾਂ ਹਨ, ਤਾਂ ਤੁਹਾਨੂੰ ਸ਼ਾਇਦ ਪਤਾ ਲੱਗੇ ਕਿ ਕੁਝ ਗਤੀਵਿਧੀਆਂ ਉਸ ਸਥਿਤੀ ਦੇ ਮੁਕਾਬਲੇ ਜ਼ਿਆਦਾ “ਚਮਚੇ” ਲੈਂਦੀਆਂ ਹਨ ਜੇ ਤੁਸੀਂ ਸਿਹਤਮੰਦ ਹੁੰਦੇ।

ਥਕੇਵੇਂ ਵਾਲੇ ਲੋਕਾਂ ਨੂੰ ਅਕਸਰ “ਜੋਸ਼ ਅਤੇ ਸੁਸਤੀ” ਦੇ ਪੈਟਰਨ ਦਾ ਅਨੁਭਵ ਹੁੰਦਾ ਹੈ। ਇਸਦਾ ਮਤਲਬ ਹੈ ਕਿ ਕਈ ਵਾਰ ਥਕੇਵੇਂ ਦੇ ਲੱਛਣ ਮੁਕਾਬਲਤਨ ਹਲਕੇ ਹੁੰਦੇ ਹਨ, ਅਤੇ ਤੁਸੀਂ ਸ਼ਾਇਦ ਠੀਕ ਮਹਿਸੂਸ ਕਰੋ। “ਜੋਸ਼” ਦਾ ਇਹ ਸਮਾਂ ਅਕਸਰ ਲੋਕਾਂ ਨੂੰ ਲੋੜੋਂ ਵੱਧ ਕੰਮ ਕਰਨ ਲਈ ਲੁਭਾਉਂਦਾ ਹੈ, ਉਹਨਾਂ ਗਤੀਵਿਧੀਆਂ ਨੂੰ ਪੂਰਾ ਕਰਨ ਲਈ ਜੋ ਤੁਸੀਂ ਥੱਕੇ ਹੋਏ ਹੋਣ ਦੌਰਾਨ ਨਹੀਂ ਕਰ ਸਕੇ ਸੀ। ਨਤੀਜੇ ਵਜੋਂ, ਲੱਛਣ ਭੜਕ ਉਠਦੇ ਹਨ ਅਤੇ ਤੁਸੀਂ “ਸੁਸਤੀ” ਦੇ ਸਮੇਂ ਵਿੱਚ ਦਾਖਲ ਹੋ ਜਾਂਦੇ ਹੋ, ਜਿੱਥੇ ਤੁਸੀਂ ਬਹੁਤ ਬੁਰਾ ਮਹਿਸੂਸ ਕਰਦੇ ਹੋ। ਇਹ ਦਿਨਾਂ ਜਾਂ ਹਫ਼ਤਿਆਂ ਤਕ ਰਹਿ ਸਕਦਾ ਹੈ।

“ਜੋਸ਼ ਅਤੇ ਸੁਸਤੀ” ਦਾ ਇਹ ਪੈਟਰਨ ਇੱਕ ਦੁਸ਼ਟ ਗੇੜ ਬਣ ਸਕਦਾ ਹੈ, ਕਿਉਂਕਿ ਜੋ ਲੋਕ “ਸੁਸਤੀ” ਦੇ ਸਮੇਂ ਵਿੱਚ ਹੁੰਦੇ ਹਨ ਉਹ ਨਿਰਾਸ਼ ਮਹਿਸੂਸ ਕਰ ਸਕਦੇ ਹਨ ਅਤੇ ਆਪਣੇ ਉਹਨਾਂ ਕੰਮਾਂ ਵਿੱਚ ਪਿੱਛੇ ਰਹਿ ਸਕਦੇ ਹਨ ਜੋ ਉਹ ਕਰਨਾ ਚਾਹੁੰਦੇ ਸਨ, ਜਿਸ ਨਾਲ ਜਦੋਂ ਉਹ ਚੰਗੇ ਮਹਿਸੂਸ ਕਰਦੇ ਹਨ ਤਾਂ ਉਹਨਾਂ ਦਾ ਮਨ ਹੋਰ ਜ਼ਿਆਦਾ ਕੰਮ ਕਰਨ ਨੂੰ ਕਰਦਾ ਹੈ।

ਤੁਸੀਂ ਥਕੇਵੇਂ ਵਿੱਚ “ਜ਼ੋਰ-ਜ਼ਬਰਦਸਤੀ” ਨਹੀਂ ਕਰ ਸਕਦੇ ਹੋ। ਸੋਚਣ ਵਿੱਚ ਇਹ ਭਰਮਾਉਣ ਵਾਲਾ ਲੱਗ ਸਕਦਾ ਹੈ ਕਿ ਜੇ ਤੁਸੀਂ ਬਸ ਸਖਤ ਕੋਸ਼ਿਸ਼ ਕਰ ਲਓ, ਤਾਂ ਤੁਸੀਂ ਆਪਣੇ ਥਕੇਵੇਂ ਉੱਪਰ ਕਾਬੂ ਪਾ ਸਕਦੇ ਹੋ – ਪਰ ਥਕੇਵਾਂ ਇੱਕ ਅਸਲ ਡਾਕਟਰੀ ਸਮੱਸਿਆ ਹੈ, ਅਤੇ ਇਸ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰਨ ਨਾਲ ਇਹ ਸਿਰਫ਼ ਹੋਰ ਵਿਗੜੇਗਾ।

ਥਕੇਵੇਂ ਦਾ ਇਲਾਜ ਕਿਵੇਂ ਕੀਤਾ ਜਾਂਦਾ ਹੈ?

ਥਕੇਵੇਂ ਦਾ ਇਲਾਜ ਆਮ ਤੌਰ ‘ਤੇ ਤੁਹਾਡੀ ਰੋਜ਼ਮਰ੍ਹਾ ਦੀ ਰੁਟੀਨ ਅਤੇ ਆਦਤਾਂ ਵਿੱਚ ਤਬਦੀਲੀਆਂ ਕਰਕੇ ਕੀਤਾ ਜਾਂਦਾ ਹੈ। ਬੁਨਿਆਦੀ ਸਮੱਸਿਆ ਦਾ ਇਲਾਜ ਕਰਕੇ ਵੀ ਇਸ ਵਿੱਚ ਮਦਦ ਮਿਲ ਸਕਦੀ ਹੈ – ਉਦਾਹਰਣ ਲਈ, ਜੇ ਤੁਹਾਡਾ ਥਕੇਵਾਂ ਹਾਰਟ ਫੇਲ੍ਹ ਹੋਣ ਕਰਕੇ ਹੁੰਦਾ ਹੈ, ਤਾਂ ਸਿੱਧਾ ਹਾਰਟ ਫੇਲ੍ਹ ਹੋਣ ਦਾ ਇਲਾਜ ਕਰਨ ਨਾਲ ਤੁਹਾਡੇ ਥਕੇਵੇਂ ਦੇ ਲੱਛਣਾਂ ਨੂੰ ਘਟਾਇਆ ਜਾ ਸਕਦਾ ਹੈ।

ਜੇ ਤੁਹਾਡੇ ਡਾਕਟਰ ਜਾਂ ਸਿਹਤ ਪੇਸ਼ੇਵਰ ਨੂੰ ਸ਼ੱਕ ਹੈ ਕਿ ਤੁਹਾਡੇ ਲੱਛਣਾਂ ਦਾ ਅਸਰ ਤੁਹਾਡੀ ਨੀਂਦ ‘ਤੇ ਪੈ ਰਿਹਾ ਹੈ, ਜਾਂ ਇਹ ਕਿ ਉਹ ਤੁਹਾਡੇ ਚੰਗੀ ਤਰ੍ਹਾਂ ਨਾ ਸੌਂ ਸਕਣ ਦਾ ਨਤੀਜਾ ਹਨ, ਤਾਂ ਹੋ ਸਕਦਾ ਹੈ ਕਿ ਤੁਹਾਨੂੰ ਵਧੇਰੇ ਅਸਾਨੀ ਨਾਲ ਸੌਣ ਵਿੱਚ ਮਦਦ ਲਈ ਮੇਲਾਟੋਨਿਨ ਵਰਗੀ ਦਵਾਈ ਦੀ ਪੇਸ਼ਕਸ਼ ਕੀਤੀ ਜਾਵੇ। ਤੁਸੀਂ ਇਹਨਾਂ ਸਪਲੀਮੈਂਟਾਂ ਨੂੰ ਕਿਸੇ ਫ਼ਾਰਮੇਸੀ ਜਾਂ ਕੈਮਿਸਟਾਂ ਤੋਂ ਵੀ ਖਰੀਦ ਸਕਦੇ ਹੋ – ਹਾਲਾਂਕਿ, ਤੁਹਾਨੂੰ ਨਵੇਂ ਸਪਲੀਮੈਂਟ ਲੈਣ ਤੋਂ ਪਹਿਲਾਂ ਹਮੇਸ਼ਾ ਆਪਣੇ ਸਿਹਤ ਪੇਸ਼ੇਵਰ ਨਾਲ ਗੱਲ ਕਰਨੀ ਚਾਹੀਦੀ ਹੈ, ਅਤੇ ਜੇ ਤੁਹਾਨੂੰ ਅਚਾਨਕ ਮਾੜੇ ਪ੍ਰਭਾਵ ਮਹਿਸੂਸ ਹੁੰਦੇ ਹਨ ਤਾਂ ਉਹਨਾਂ ਨੂੰ ਲੈਣਾ ਬੰਦ ਕਰ ਦੇਣਾ ਚਾਹੀਦਾ ਹੈ।

ਥਕੇਵੇਂ ਦੇ ਲੱਛਣਾਂ ਦਾ ਇਲਾਜ ਕਰਨ ਦਾ ਮੁੱਖ ਤਰੀਕਾ ਅਰਾਮ ਅਤੇ ਊਰਜਾ ਨੂੰ ਨਿਯੰਤ੍ਰਤ ਕਰਨਾ ਹੁੰਦਾ ਹੈ। ਆਪਣੀ ਊਰਜਾ ਨੂੰ ਵਰਤਣ ਦੇ ਤਰੀਕੇ ਨੂੰ ਨਿਯੰਤ੍ਰਤ ਕਰਕੇ, ਅਤੇ ਇਹ ਯਕੀਨੀ ਬਣਾ ਕੇ ਕਿ ਤੁਹਾਨੂੰ ਬਥੇਰਾ ਅਰਾਮ ਮਿਲਦਾ ਹੈ, ਤੁਸੀਂ ਆਪਣੇ ਥਕੇਵੇਂ ਦੇ ਲੱਛਣਾਂ ਨੂੰ ਘੱਟ ਗੰਭੀਰ ਬਣਾ ਸਕਦੇ ਹੋ ਅਤੇ “ਜੋਸ਼ ਅਤੇ ਸੁਸਤੀ” ਦੇ ਗੇੜ ਵਿੱਚ ਫਸਣ ਦੀਆਂ ਸੰਭਾਵਨਾਵਾਂ ਨੂੰ ਘਟਾ ਸਕਦੇ ਹੋ।

ਤਰਤੀਬਵਾਰ ਵਧੀ ਹੋਈ ਕਸਰਤ” – ਸਹਿਜੇ-ਸਹਿਜੇ ਵਧਾਈਆਂ ਕਸਰਤਾਂ ਦੀ ਇੱਕ ਸਥਿਰ ਰੁਟੀਨ – ਥਕੇਵੇਂ ਦੇ ਕੁਝ ਰੂਪਾਂ ਵਿੱਚ ਮਦਦ ਕਰ ਸਕਦੀ ਹੈ, ਖਾਸ ਕਰਕੇ ਸਟ੍ਰੋਕ ਜਾਂ ਦਿਲ ਦੇ ਦੌਰੇ ਨਾਲ ਸਬੰਧਤ ਥਕੇਵਿਆਂ ਵਿੱਚ। ਹਾਲਾਂਕਿ, ਤਰਤੀਬਵਾਰ ਵਧੀ ਹੋਈ ਕਸਰਤ ਥਕੇਵੇਂ ਨੂੰ ਹੋਰ ਵੀ ਬਦਤਰ ਬਣਾ ਸਕਦੀ ਹੈ, ਖਾਸ ਕਰਕੇ ਜੇ ਤੁਹਾਡਾ ਥਕੇਵਾਂ ਲੰਬੇ ਕੋਵਿਡ ਜਾਂ ਵਾਇਰਲ ਤੋਂ ਬਾਅਦ ਦੀ ਕਿਸੇ ਹੋਰ ਸਥਿਤੀ ਕਾਰਨ ਹੋਇਆ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਕਸਰਤ ਨਾਲ ਤੁਹਾਡਾ ਥਕੇਵਾਂ ਹੋਰ ਵਿਗੜ ਜਾਂਦਾ ਹੈ, ਤਾਂ ਰੁਕ ਜਾਓ

ਅਰਾਮ ਕਰੋ

ਆਪਣੇ ਥਕੇਵੇਂ ਦੇ ਲੱਛਣਾਂ ਨਾਲ ਨਜਿੱਠਣ ਲਈ ਤੁਸੀਂ ਜਿਹੜੀਆਂ ਸਭ ਤੋਂ ਮਹੱਤਵਪੂਰਨ ਚੀਜ਼ਾਂ ਕਰ ਸਕਦੇ ਹੋ, ਉਹਨਾਂ ਵਿੱਚੋਂ ਇੱਕ ਇਹ ਪੱਕਾ ਕਰਨਾ ਹੈ ਕਿ ਤੁਹਾਨੂੰ ਢੁਕਵਾਂ ਅਰਾਮ ਮਿਲੇ।
ਇਸ ਦਾ ਮਤਲਬ ਸਿਰਫ਼ ਸੌਣਾ ਨਹੀਂ ਹੁੰਦਾ। ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਹਰ ਰੋਜ਼, ਆਪਣੇ ਦਿਨ ਦੇ ਦੌਰਾਨ ਖੁਦ ਲਈ ਅਜਿਹਾ ਸਮਾਂ ਰੱਖੋ, ਜਦੋਂ ਤੁਸੀਂ ਸੌਂ ਨਹੀਂ ਰਹੇ ਹੁੰਦੇ ਹੋ, ਪਰ ਅਜਿਹੇ ਕੰਮ ਕਰ ਰਹੇ ਹੁੰਦੇ ਹੋ ਜੋ ਊਰਜਾ ਦੀ ਵਰਤੋਂ ਕਰਨ ਦੀ ਬਜਾਏ ਇਸਦੀ ਪੂਰਤੀ ਕਰਦੇ ਹਨ। ਇਸਦੀ ਸ਼ੁਰੂਆਤ ਕਰਨਾ ਮੁਸ਼ਕਲ ਹੋ ਸਕਦਾ ਹੈ, ਪਰ ਇਸ ਨਾਲ ਤੁਹਾਡੇ ਮੂਡ (ਮਨੋਦਸ਼ਾ) ਅਤੇ ਤੁਹਾਡੀ ਊਰਜਾ ਦੇ ਪੱਧਰਾਂ ਦੇ ਨਾਲ-ਨਾਲ ਤੁਹਾਡੀ ਆਮ ਸਿਹਤ ‘ਤੇ ਵੀ ਵੱਡਾ ਸਕਾਰਾਤਮਕ ਅਸਰ ਪੈ ਸਕਦਾ ਹੈ।

ਤੁਸੀਂ ਜੋ ਕੁਝ ਵੀ ਕਰ ਰਹੇ ਹੋ ਕੀ ਉਹ “ਅਰਾਮ” ਵਜੋਂ ਮੰਨਿਆ ਜਾ ਸਕਦਾ ਹੈ ਜਾਂ ਨਹੀਂ, ਇਸ ਨੂੰ ਯਕੀਨੀ ਬਣਾਉਣ ਦਾ ਇੱਕ ਵਧੀਆ ਤਰੀਕਾ ਆਪਣੇ ਆਪ ਨੂੰ ਇਹ ਪੁੱਛਣਾ ਹੈ ਕਿ ਕੀ ਤੁਸੀਂ ਬਗੈਰ ਥੱਕੇ ਅਣਮਿੱਥੇ ਸਮੇਂ ਲਈ ਇਸ ਨੂੰ ਕਰ ਸਕਦੇ ਹੋ। ਥਕੇਵੇਂ ਵਾਲੇ ਜ਼ਿਆਦਾਤਰ ਲੋਕਾਂ ਲਈ, ਇਸਦਾ ਮਤਲਬ ਇਹ ਹੈ ਕਿ ਕੁਝ ਗਤੀਵਿਧੀਆਂ ਜਿਹਨਾਂ ਨੂੰ ਤੁਸੀਂ ਅਰਾਮ ਸਮਝ ਸਕਦੇ ਹੋ – ਜਿਵੇਂ ਪੜ੍ਹਨਾ, ਟੀਵੀ ਦੇਖਣਾ, ਲੋਕਾਂ ਨਾਲ ਗੱਲ ਕਰਨਾ – ਅਸਲ ਵਿੱਚ ਅਰਾਮ ਨਹੀਂ ਹੁੰਦੀਆਂ।

ਅਰਾਮ ਦੇ ਰੂਪ ਵਿੱਚ ਮੰਨੀਆਂ ਜਾਂਦੀਆਂ ਆਮ ਚੀਜ਼ਾਂ ਵਿੱਚ ਇਹ ਸ਼ਾਮਲ ਹਨ:

 • ਮੈਡੀਟੇਸ਼ਨ
 • ਕੇਂਦ੍ਰਿਤ ਜਾਗਰੂਕਤਾ (ਮਾਈਂਡਫ਼ੁਲਨੈੱਸ) ਅਤੇ ਸ਼ਾਂਤ ਹੋਣ (ਰਿਲੇਕਸੇਸ਼ਨ) ਦੀਆਂ ਕਸਰਤਾਂ
 • ਇੱਕ ਸ਼ਾਂਤ ਕਮਰੇ ਵਿੱਚ ਲੇਟਣਾ
 • ਸ਼ਾਂਤਮਈ ਸੰਗੀਤ ਸੁਣਨਾ

ਆਪਣੀ ਰਫ਼ਤਾਰ ਆਪ ਬਣਾਉਣਾ ਅਤੇ ਊਰਜਾ ਪ੍ਰਬੰਧਨ

ਥਕੇਵੇਂ ਲਈ ਤੁਸੀਂ ਜੋ ਸਭ ਤੋਂ ਵਧੀਆ ਕੰਮ ਕਰ ਸਕਦੇ ਹੋ ਉਹ ਹੈ “ਜੋਸ਼ ਅਤੇ ਸੁਸਤੀ” ਦੇ ਪੈਟਰਨਾਂ ਤੋਂ ਬਚਣ ਲਈ ਆਪਣੀ ਊਰਜਾ ਦਾ ਪ੍ਰਬੰਧ ਕਰਨਾ।

ਇਸ ਦੇ ਦੋ ਮੁੱਖ ਪਹਿਲੂ ਇਹ ਹਨ:

 • ਇਹ ਪਤਾ ਲਗਾਉਣਾ ਕਿ ਤੁਸੀਂ ਕਿੰਨੀ ਗਤੀਵਿਧੀ ਸੁਰੱਖਿਅਤ ਢੰਗ ਨਾਲ ਕਰ ਸਕਦੇ ਹੋ, ਅਤੇ ਉਸ ਪੱਧਰ ਤੋਂ ਹੇਠਾਂ ਰਹਿਣਾ
 • ਆਪਣੇ ਕੰਮ ਨੂੰ ਤਰਜੀਹ ਅਨੁਸਾਰ ਕਰਨਾ

ਬੁਨਿਆਦੀ ਅਧਾਰ ਲੱਭਣਾ

ਤੁਹਾਡੇ ਲਈ ਕੋਈ ਗਤੀਵਿਧੀ ਕਿੰਨੀ ਕੁ ਸੁਰੱਖਿਅਤ ਹੈ, ਇਸ ਬਾਰੇ ਤੁਸੀਂ ਇੱਕ ਜਾਂ ਵੱਧ ਹਫ਼ਤਿਆਂ ਵਿੱਚ ਆਪਣੀ ਗਤੀਵਿਧੀ (ਤੁਸੀਂ ਗਤੀਵਿਧੀ ਡਾਇਰੀ ਜਾਂ ਸਮਾਰਟ ਵਾਚ ਵਰਗੀ ਤਕਨਾਲੋਜੀ ਦੀ ਵਰਤੋਂ ਕਰ ਸਕਦੇ ਹੋ) ‘ਤੇ ਨਜ਼ਰ ਰੱਖ ਕੇ ਅਤੇ ਇਹ ਦੇਖ ਕੇ ਕਿ ਤੁਹਾਡੇ ਲੱਛਣ ਕਿਤੇ ਵਿਗੜਦੇ ਤਾਂ ਨਹੀਂ ਹਨ, ਆਪਣੇ ਲਈ ਬੁਨਿਆਦੀ ਅਧਾਰ ਲੱਭ ਸਕਦੇ ਹੋ ।

ਤੁਸੀਂ ਇਸ ਗੱਲ ਵੱਲ ਧਿਆਨ ਦਿੰਦੇ ਹੋਏ ਮੋਟੇ ਜਿਹੇ ਹਿਸਾਬ ਨਾਲ ਬੇਸਲਾਈਨ ਦੀ ਸ਼ੁਰੂਆਤ ਕਰ ਸਕਦੇ ਹੋ ਕਿ ਤੁਹਾਡੇ ਵਿਚਾਰ ਅਨੁਸਾਰ, ਤੁਸੀਂ ਲੱਛਣਾਂ ਦੇ ਹੋਰ ਵਿਗੜੇ ਬਗੈਰ ਸੱਤ ਵਿੱਚੋਂ ਪੰਜ ਦਿਨਾਂ ਵਿੱਚ ਕੀ ਕੁਝ ਕਰ ਸਕਦੇ ਹੋ। ਬਹੁਤੇ ਲੋਕ ਆਪਣੀ ਸਮਰੱਥਾ ਦਾ ਅਸਲੀਅਤ ਤੋਂ ਵੱਧ ਅੰਦਾਜ਼ਾ ਲਗਾ ਲੈਂਦੇ ਹਨ – ਚੰਗਾ ਇਹੀ ਹੁੰਦਾ ਹੈ ਕਿ ਤੁਸੀਂ ਜਿੰਨਾ ਸੋਚਦੇ ਹੋ ਕਿ ਤੁਸੀਂ ਕੀ ਕਰ ਸਕਦੇ ਹੋ, ਉਸ ਤੋਂ ਅੱਧਾ ਹੀ ਮੰਨੋ। ਇੱਕ ਹਫ਼ਤੇ ਬਾਅਦ, ਜੇ ਤੁਹਾਨੂੰ ਲੱਛਣ ਵਿਗੜਦੇ ਨਜ਼ਰ ਨਹੀਂ ਆਉਂਦੇ ਹਨ, ਤਾਂ ਤੁਸੀਂ ਹੌਲੀ-ਹੌਲੀ ਆਪਣੀ ਗਤੀਵਿਧੀ ਨੂੰ ਵਧਾਉਣ ਦੀ ਸ਼ੁਰੂਆਤ ਕਰ ਸਕਦੇ ਹੋ।

ਤੁਹਾਨੂੰ ਆਪਣੇ ਬੁਨਿਆਦੀ ਅਧਾਰ ਨੂੰ ਕਦੇ ਵੀ ਨਹੀਂ ਵਧਾਉਣਾ ਚਾਹੀਦਾ ਜਦੋਂ ਤਕ ਤੁਸੀਂ ਆਪਣੇ ਲੱਛਣਾਂ ਦੇ ਵਿਗੜੇ ਬਗੈਰ ਘੱਟ ਤੋਂ ਘੱਟ ਇੱਕ ਹਫ਼ਤੇ ਲਈ ਇਸ ਨੂੰ ਅਜ਼ਮਾ ਕੇ ਨਾ ਦੇਖ ਲਿਆ ਹੋਵੇ।

ਆਪਣੇ ਕੰਮ ਨੂੰ ਤਰਜੀਹ ਅਨੁਸਾਰ ਕਰਨਾ

ਆਪਣੀ ਊਰਜਾ ਨੂੰ ਸੰਭਾਲਣ ਦਾ ਮੁੱਖ ਹਿੱਸਾ ਇਹ ਪੱਕਾ ਕਰਨਾ ਹੁੰਦਾ ਹੈ ਕਿ ਤੁਹਾਨੂੰ ਪਤਾ ਹੋਵੇ ਕਿ ਕੀ ਕਰਨਾ ਸਭ ਤੋਂ ਜ਼ਰੂਰੀ ਹੈ।

ਤੁਸੀਂ ਜੋ ਕੁਝ ਕਰਨਾ ਚਾਹੁੰਦੇ ਹੋ ਉਸ ਸਭ ਨੂੰ ਲਿਖਣ ਨਾਲ ਮਦਦ ਮਿਲ ਸਕਦੀ ਹੈ, ਅਤੇ ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਅਹਿਮੀਅਤ ਅਤੇ ਜ਼ਰੂਰਤ ਦੇ ਅਨੁਸਾਰ ਤਰਤੀਬ ਦਿਓ। ਇਸ ਬਾਰੇ ਵੀ ਸੋਚੋ ਕਿ ਹਰ ਕੰਮ ਵਿੱਚ ਕਿੰਨੀ ਊਰਜਾ ਲੱਗ ਸਕਦੀ ਹੈ। ਤੁਹਾਨੂੰ ਕੁਝ ਚੀਜ਼ਾਂ ਛੱਡਣੀਆਂ ਪੈਣਗੀਆਂ। ਤਰਜੀਹ ਕਿਵੇਂ ਦੇਣੀ ਹੈ ਇਹ ਸਿੱਖਣਾ ਇੱਕ ਲੰਬੀ ਅਤੇ ਮੁਸ਼ਕਲ ਪ੍ਰਕਿਰਿਆ ਹੋ ਸਕਦੀ ਹੈ, ਪਰ ਸਮੇਂ ਦੇ ਨਾਲ ਇਹ ਅਸਾਨ ਹੋ ਜਾਂਦੀ ਹੈ।

ਸਿਰਫ਼ ਕੰਮ ਅਤੇ ਨਿਤ ਦੇ ਕੰਮਾਂ ਨੂੰ ਪਹਿਲ ਦੇਣਾ ਲੁਭਾਉਣ ਵਾਲਾ ਹੋ ਸਕਦਾ ਹੈ, ਪਰ ਇਹ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਕੁਝ ਅਜਿਹਾ ਵੀ ਕਰੋ ਜਿਸ ਦਾ ਤੁਸੀਂ ਅਨੰਦ ਮਾਣਦੇ ਹੋ।

ਇਹ ਯਾਦ ਰੱਖਣਾ ਵੀ ਮਹੱਤਵਪੂਰਨ ਹੈ ਕਿ ਊਰਜਾ ਸਿਰਫ਼ ਸਰੀਰਕ ਗਤੀਵਿਧੀ ‘ਤੇ ਹੀ ਖਰਚ ਨਹੀਂ ਹੁੰਦੀ। ਕੋਈ ਵੀ ਅਜਿਹਾ ਕੰਮ ਜਿਸ ਲਈ ਤੁਹਾਨੂੰ ਸਖਤ ਸੋਚਣ, ਜਾਂ ਫ਼ੋਕਸ ਬਣਾਈ ਰੱਖਣ ਦੀ ਲੋੜ ਹੈ ਜਾਂ ਜਿਸ ਚੀਜ਼ ਵਿੱਚ ਪ੍ਰਬਲ ਭਾਵਨਾਵਾਂ ਪੈਦਾ ਹੁੰਦੀਆਂ ਹਨ ਉਸ ਵਿੱਚ ਊਰਜਾ ਖਰਚ ਹੋ ਸਕਦੀ ਹੈ।

ਆਪਣੀ ਰਫ਼ਤਾਰ ਆਪ ਬਣਾਉਣਾ

ਇੱਕ ਹੋਰ ਲਾਹੇਵੰਦ ਕੰਮ ਇਹ ਯਕੀਨੀ ਬਣਾਉਣਾ ਹੈ ਕਿ ਤੁਸੀਂ ਆਪਣੇ ਗਤੀਵਿਧੀ ਦੇ ਪੱਧਰਾਂ ਨੂੰ ਵਾਜਬ ਤੌਰ ‘ਤੇ ਸਥਿਰ ਬਣਾਈ ਰੱਖਦੇ ਹੋ। ਇਸਦਾ ਮਤਲਬ ਅਰਾਮ ਕਰਨ ਅਤੇ ਰਿਕਵਰੀ ਕਰਨ ਲਈ ਗਤੀਵਿਧੀਆਂ ਨੂੰ ਘੰਟਿਆਂ ਜਾਂ ਦਿਨਾਂ ਵਿੱਚ ਤੋੜਨਾ। ਜ਼ਰੂਰੀ ਤੌਰ ‘ਤੇ, ਤੁਹਾਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਹਰ ਦਿਨ ਗਤੀਵਿਧੀ ਦਾ ਪੱਧਰ ਇੱਕੋ ਜਿਹਾ ਹੀ ਰੱਖੋ, ਅਤੇ ਕੁਝ ਦਿਨ ਦੂਜਿਆਂ ਨਾਲੋਂ ਬਹੁਤ ਜ਼ਿਆਦਾ ਰੁਝੇਵੇਂ ਭਰੇ ਰੱਖਣ ਤੋਂ ਪਰਹੇਜ਼ ਕਰੋ।

ਜਿੱਥੇ ਵੀ ਸੰਭਵ ਹੋਵੇ, ਤੁਹਾਨੂੰ ਸਰੀਰਕ ਮਿਹਨਤ ਅਤੇ ਮਾਨਸਿਕ ਮਿਹਨਤ ਵਿਚਾਲੇ ਸੰਤੁਲਨ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ – ਇਸ ਲਈ ਜੇ ਤੁਸੀਂ ਇੱਕ ਦਿਨ ਦਾ ਡੈਸਕ ਦਾ ਕੰਮ ਅਤੇ ਇੱਕ ਦਿਨ ਦੇ ਘਰ ਦੇ ਰੋਜ਼ਮਰ੍ਹਾ ਦੇ ਕੰਮ ਕਰਨੇ ਹਨ, ਤਾਂ ਬਿਹਤਰ ਹੋਵੇਗਾ ਕਿ ਤੁਸੀਂ ਦੋ ਦਿਨਾਂ ਵਿੱਚ ਦੋਵੇਂ ਕੰਮ ਕਰੋ, ਨਾ ਕਿ ਦੋਵੇਂ ਕੰਮ ਅਲੱਗ-ਅਲੱਗ ਦਿਨਾਂ ‘ਤੇ।

ਥਕੇਵੇਂ ਦੇ ਲੱਛਣਾਂ ਨਾਲ ਨਜਿੱਠਣਾ

ਪ੍ਰੈਕਟਿਸ ਅਤੇ ਸਹਿਯੋਗ ਦੇ ਬਾਵਜੂਦ ਵੀ, ਥਕੇਵੇਂ ਪੀੜਤ ਲੋਕਾਂ ਵਿੱਚ ਕਦੇ-ਕਦਾਈਂ ਲੱਛਣਾਂ ਦਾ ਫੁੱਟ ਪੈਣਾ ਆਮ ਗੱਲ ਹੁੰਦੀ ਹੈ। ਕੁਝ ਗੱਲਾਂ ਹਨ ਜੋ ਤੁਸੀਂ ਥਕੇਵੇਂ ਦੇ ਲੱਛਣਾਂ ਦੇ ਮੌਜੂਦ ਹੋਣ ‘ਤੇ ਮਦਦ ਲਈ ਕਰ ਸਕਦੇ ਹੋ, ਅਤੇ ਇਸ ਦੇ ਨਾਲ ਹੀ ਊਰਜਾ ਨੂੰ ਨਿਯੰਤ੍ਰਤ ਕਰਨ ਦੀਆਂ ਤਕਨੀਕਾਂ ਦੇ ਜ਼ਰੀਏ ਇਹਨਾਂ ਤੋਂ ਬਚਣ ਦੀ ਕੋਸ਼ਿਸ਼ ਕਰ ਸਕਦੇ ਹੋ।

 • ਬੁਰੇ ਦਿਨਾਂ ਲਈ ਤਿਆਰ ਰਹੋ – ਅਸਾਨੀ ਨਾਲ ਤਿਆਰ ਕੀਤੇ ਜਾਣ ਵਾਲੇ ਭੋਜਨਾਂ ਦੇ ਤੁਹਾਡੇ ਕੋਲ ਉਪਲਬਧ ਹੋਣ, ਇਹ ਯਕੀਨੀ ਬਣਾਉਣ ਕਿ ਤੁਸੀਂ ਆਪਣੇ ਬਿਸਤਰੇ ਤੋਂ ਕਿਸੇ ਵੀ ਦਵਾਈ ਤਕ ਪਹੁੰਚ ਸਕੋਗੇ, ਅਤੇ ਦੋਸਤਾਂ, ਪਰਿਵਾਰ ਅਤੇ ਐਂਪਲੌਇਅਰਾਂ ਨਾਲ ਪਹਿਲਾਂ ਤੋਂ ਹੀ ਗੱਲ ਕਰਨ ਨਾਲ ਮਦਦ ਮਿਲ ਸਕਦੀ ਹੈ ਤਾਂ ਜੋ ਤੁਹਾਡੇ ਲੱਛਣ ਖਰਾਬ ਹੋਣ ‘ਤੇ ਉਹ ਵਧੇਰੇ ਅਸਾਨੀ ਨਾਲ ਇਸ ਨੂੰ ਸਮਝ ਸਕਣਗੇ।
 • ਅਰਾਮਦੇਹ ਜਗ੍ਹਾ ਹੋਵੇ – ਸਰੀਰਕ ਤੌਰ ‘ਤੇ ਅਰਾਮਦੇਹ ਹੋਣ ਨਾਲ ਥਕੇਵੇਂ ਦੇ ਲੱਛਣਾਂ ਨੂੰ ਸੰਭਾਲਣਾ ਅਸਾਨ ਹੋ ਸਕਦਾ ਹੈ। ਖੜ੍ਹੇ ਹੋਣ ਨਾਲੋਂ ਬੈਠਣਾ ਜਾਂ ਲੇਟਣਾ ਵਧੇਰੇ ਸੌਖਾ ਹੋ ਸਕਦਾ ਹੈ। ਅਰਾਮਦੇਹ ਕਪੜੇ, ਬੈਠਣ ਜਾਂ ਲੇਟਣ ਲਈ ਇੱਕ ਨਿੱਘੀ ਅਤੇ ਨਰਮ ਜਗ੍ਹਾ, ਅਤੇ ਰੌਲੇ ਨੂੰ ਰੋਕਣ ਦੀ ਸਮਰੱਥਾ ਇਹ ਸਭ ਚੀਜ਼ਾਂ ਮਦਦ ਕਰ ਸਕਦੀਆਂ ਹਨ।
 • ਕੇਤਲੀ ਨੂੰ ਚਾਲੂ ਰੱਖੋ – ਥਕੇਵੇਂ ਪੀੜਤ ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਲੱਗਦਾ ਹੈ ਕਿ ਇੱਕ ਗਰਮ ਡ੍ਰਿੰਕ – ਤਰਜੀਹੀ ਤੌਰ ‘ਤੇ ਅਜਿਹਾ ਜਿਸ ਵਿੱਚ ਕੈਫ਼ੀਨ ਨਾ ਹੋਵੇ – ਨਾਲ ਉਹਨਾਂ ਨੂੰ ਬਿਹਤਰ ਮਹਿਸੂਸ ਕਰਨ ਵਿੱਚ ਮਦਦ ਮਿਲਦੀ ਹੈ।
 • ਚੀਜ਼ਾਂ ਨੂੰ ਲਿਖੋ – ਥਕੇਵਾਂ ਚੀਜ਼ਾਂ ਨੂੰ ਯਾਦ ਰੱਖਣਾ ਔਖਾ ਬਣਾ ਸਕਦਾ ਹੈ। ਸੰਵਾਦ ਕਰਨਾ ਵੀ ਔਖਾ ਹੋ ਸਕਦਾ ਹੈ। ਕੰਮਾਂ ਅਤੇ ਯਾਦ ਰੱਖਣ ਯੋਗ ਮਹੱਤਵਪੂਰਣ ਚੀਜ਼ਾਂ ਨੂੰ ਲਿਖਣ ਨਾਲ ਉਹਨਾਂ ਨੂੰ ਯਾਦ ਰੱਖਣ ਦੀ ਕੋਸ਼ਿਸ਼ ਕਰਨ ਦਾ ਤਣਾਅ ਦੂਰ ਹੋ ਜਾਵੇਗਾ। ਜਦੋਂ ਤੁਸੀਂ ਆਪਣੇ ਵਿਚਾਰਾਂ ਨੂੰ ਤਰਤੀਬ ਦੇਣ ਲਈ ਜੱਦੋਜਹਿਦ ਕਰ ਰਹੇ ਹੁੰਦੇ ਹੋ ਤਾਂ ਫ਼ੋਨ ‘ਤੇ ਗੱਲ ਕਰਨ ਦੀ ਬਜਾਏ ਈਮੇਲਾਂ ਜਾਂ ਨੋਟਸ ਲਿਖਣ ਨਾਲ ਤੁਹਾਨੂੰ ਸੋਚਣ ਲਈ ਵਧੇਰੇ ਸਮਾਂ ਮਿਲ ਸਕਦਾ ਹੈ।
 • ਕੇਂਦ੍ਰਿਤ ਜਾਗਰੂਕਤਾ (ਮਾਈਂਡਫ਼ੁਲਨੈੱਸ) ਅਤੇ ਮੈਡੀਟੇਸ਼ਨ – ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਲੱਗਦਾ ਹੈ ਕਿ ਮਾਈਂਡਫ਼ੁਲਨੈੱਸ ਅਤੇ ਸ਼ਾਂਤ ਹੋਣ (relaxation) ਦੀਆਂ ਕਸਰਤਾਂ ਉਹਨਾਂ ਨੂੰ ਆਪਣੇ ਸਰੀਰ ਦੀਆਂ ਲੋੜਾਂ ਬਾਰੇ ਜਾਣਨ, ਅਤੇ ਆਪਣੇ ਤਣਾਅ ਅਤੇ ਥੱਕਣ-ਟੁੱਟਣ ਨੂੰ ਘਟਾਉਣ ਵਿੱਚ ਮਦਦ ਕਰ ਸਕਦੀਆਂ ਹਨ। ਹੋ ਸਕਦਾ ਹੈ ਕਿ ਤੁਸੀਂ ਹੈੱਡਸਪੇਸ (Headspace) ਵਰਗੀ ਕਿਸੇ ਐਪ ਦੀ ਵਰਤੋਂ ਕਰਨੀ ਚਾਹੋ।
 • ਸਹਿਯੋਗ ਪ੍ਰਾਪਤ ਕਰੋ – ਜੇ ਤੁਸੀਂ ਇਕੱਲੇ ਰਹਿੰਦੇ ਹੋ, ਤਾਂ ਤੁਸੀਂ ਸ਼ਾਇਦ ਦੋਸਤਾਂ ਜਾਂ ਪਰਿਵਾਰ ਨੂੰ ਕਹਿਣਾ ਚਾਹੋ ਕਿ ਉਹ ਤੁਹਾਨੂੰ ਚੈੱਕ ਕਰਦੇ ਰਹਿਣ। ਲੋਕ ਨਿਤ ਦੇ ਕੰਮਾਂ ਵਿੱਚ ਵੀ ਤੁਹਾਡੀ ਮਦਦ ਕਰ ਸਕਦੇ ਹਨ। ਆਪਣੇ ਲੱਛਣਾਂ ਬਾਰੇ ਕਿਸੇ ਨਾਲ ਗੱਲ ਕਰਕੇ ਵੀ ਉਹਨਾਂ ਨੂੰ ਨਿਯੰਤ੍ਰਤ ਕਰਨ ਵਿੱਚ ਮਦਦ ਮਿਲ ਸਕਦੀ ਹੈ।
 • ਇਹ ਸਮਾਂ ਵੀ ਲੰਘ ਜਾਵੇਗਾ – ਯਾਦ ਰੱਖੋ ਕਿ ਥਕੇਵੇਂ ਦੇ ਲੱਛਣ ਆਮ ਤੌਰ ‘ਤੇ ਖਤਰਨਾਕ ਨਹੀਂ ਹੁੰਦੇ, ਅਤੇ ਜੇ ਤੁਹਾਨੂੰ ਅਰਾਮ ਕਰਨ ਦਾ ਮੌਕਾ ਮਿਲ ਜਾਵੇ ਤਾਂ ਉਹ ਆਪਣੇ ਆਪ ਠੀਕ ਹੋ ਜਾਣਗੇ।

This page was last updated on November 29, 2023 and is under regular review. If you feel anything is missing or incorrect, please contact health.information@chss.org.uk to provide feedback.

Share this page
 • Was this helpful ?
 • YesNo